ਅਮੈਰਿਕਨ ਸੈਨਿਕਾਂ ਦੇ ਆਖਰੀ ਦਸਤੇ ਨੂੰ ਲੈ ਕੇ ਜਹਾਜ਼ ਅਫਗਾਨਿਸਤਾਨ ਤੋਂ ਹੋਇਆ ਰਵਾਨਾ

ਸੋਮਵਾਰ ਦੇਰ ਰਾਤ ਤੱਕ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਤੇ ਲੋਕਾਂ ਨੂੰ ਕੱਢਣ ਦਾ ਸਿਲਸਿਲਾ ਖ਼ਤਮ ਕਰ ਲਿਆ। ਇਸ ਨਾਲ ਅਮਰੀਕੀ ਇਤਿਹਾਸ ਦੀ ਸੱਭ ਤੋਂ ਲੰਮੀਂ ਜੰਗ ਵੀ ਮੁੱਕ ਗਈ। ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੰਗਲਵਾਰ ਨੂੰ ਫਾਈਨਲ ਏਅਰਲਿਫਟ ਦੀ ਦਿੱਤੀ ਗਈ ਡੈੱਡਲਾਈਨ ਤੋਂ ਕਈ ਘੰਟੇ ਪਹਿਲਾਂ ਏਅਰ ਫੋਰਸ ਦੇ ਟਰਾਂਸਪੋਰਟ ਪਲੇਨਜ਼ ਨੇ ਕਾਬੁਲ ਏਅਰਪੋਰਟ ਤੋਂ ਅਮਰੀਕੀ ਸੈਨਿਕਾਂ ਦੇ ਆਖਰੀ ਦਸਤੇ ਨੂੰ ਚੁੱਕਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸੈਨਿਕਾਂ ਵੱਲੋਂ ਦੋ ਹਫਤੇ ਦੇ ਅਰਸੇ ਵਿੱਚ ਹਜ਼ਾਰਾਂ ਅਫਗਾਨੀਆਂ, ਅਮੈਰੀਕਨਜ਼ ਤੇ ਹੋਰਨਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਗਿਆ। ਜੰਗ ਮੁੱਕਣ ਅਤੇ ਲੋਕਾਂ ਨੂੰ ਇੱਥੋਂ ਬਾਹਰ ਕੱਢਣ ਦੀਆਂ ਕੋਸਿ਼ਸ਼ਾਂ ਮੁਕੰਮਲ ਹੋਣ ਦਾ ਐਲਾਨ ਕਰਦਿਆਂ ਯੂਐਸ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਫਰੈਂਕ ਮੈਕੈਂਜ਼ੀ ਨੇ ਆਖਿਆ ਕਿ ਵਾਸਿੰ਼ਗਟਨ ਦੇ ਸਮੇਂ ਮੁਤਾਬਕ ਕਾਬੁਲ ਏਅਰਪੋਰਟ ਤੋਂ ਆਖਰੀ ਜਹਾਜ਼ ਨੇ ਦੁਪਹਿਰੇ 3:29 ਉੱਤੇ ਉਡਾਨ ਭਰੀ।ਉਨ੍ਹਾਂ ਆਖਿਆ ਕਿ ਹੁਣ ਬਹੁਤ ਘੱਟ ਗਿਣਤੀ ਵਿੱਚ ਅਮੈਰੀਕਨ ਨਾਗਰਿਕ ਪਿੱਛੇ ਰਹਿ ਗਏ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਮੰਨਣਾਂ ਹੈ ਕਿ ਉਹ ਵੀ ਜਲਦ ਹੀ ਦੇਸ਼ ਤੋਂ ਬਾਹਰ ਆ ਜਾਣਗੇ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਿੱਛੇ ਰਹਿ ਗਏ ਅਮੈਰੀਕਨਜ਼ ਦੀ ਗਿਣਤੀ 200 ਦੇ ਨੇੜੇ ਤੇੜੇ ਦੱਸੀ। ਉਨ੍ਹਾਂ ਆਖਿਆ ਕਿ ਵਿਦੇਸ਼ ਮੰਤਰਾਲਾ ਜਲਦ ਹੀ ਉਨ੍ਹਾਂ ਨੂੰ ਬਾਹਰ ਕੱਢਣ ਲਈ ਕੋਸਿ਼ਸ਼ ਕਰੇਗਾ। ਉਨ੍ਹਾਂ ਆਖਿਆ ਕਿ ਫੌਜ ਵੱਲੋਂ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਬਹੁਤ ਦਲੇਰੀ ਨਾਲ ਪੂਰਾ ਕੀਤਾ ਗਿਆ। ਬਲਿੰਕਨ ਨੇ ਆਖਿਆ ਕਿ ਹੁਣ ਅਮਰੀਕਾ ਡਿਪਲੋਮੈਟਿਕ ਤੌਰ ਉੱਤੇ ਦੋਹਾ, ਕਤਰ ਤੋਂ ਕੰਮ ਕਰੇਗਾ।

You might also like More from author

Comments are closed.