ਆਸਟਰੇਲੀਆ ਵਿੱਚ ਆਇਆ 5·9 ਗਤੀ ਦਾ ਭੂਚਾਲ
ਬੁੱਧਵਾਰ ਨੂੰ ਸਬਅਰਬਨ ਮੈਲਬਰਨ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ। ਰਿਕਟਰ ਪੈਮਾਨੇ ਉੱਤੇ ਭੂਚਾਲ ਦੀ ਗਤੀ 5·9 ਮਾਪੀ ਗਈ। ਇਹ ਭੂਚਾਲ ਆਸਟਰੇਲੀਆ ਦੇ ਸੱਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਤੋਂ 130 ਕਿਲੋਮੀਟਰ ਦੀ ਦੂਰੀ ਉੱਤੇ ਨੌਰਥਈਸਟ ਵਾਲੇ ਪਾਸੇ ਮੈਨਸਫੀਲਡ ਟਾਊਨ ਲਾਗੇ ਆਇਆ। ਜੀਓਸਾਇੰਸ ਆਸਟਰੇਲੀਆ ਮੁਤਾਬਕ ਇਹ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ। ਮੈਲਬਰਨ ਦੇ ਮੈਟਰੋਪਾਲੀਟਨ ਏਰੀਆ ਵਿੱਚ ਪੁਰਾਣੀਆਂ ਚਿਮਨੀਆਂ ਤੇ ਹੋਰਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਜਿਸ ਥਾਂ ਉੱਤੇ ਭੂਚਾਲ ਆਇਆ ਉਸ ਦੇ ਬਿਲਕੁਲ ਨੇੜੇ ਸਥਿਤ ਹਸਪਤਾਲ ਵਿੱਚ ਬਿਜਲੀ ਗੁੱਲ ਹੋ ਗਈ ਤੇ ਕਈ ਥਾਂਈਂ ਸੜਕਾਂ ਉੱਤੇ ਇੱਟਾਂ ਵੀ ਡਿੱਗੀਆਂ। ਸੈਸਮੌਲੋਜੀ ਰਿਸਰਚ ਸੈਂਟਰ ਦੇ ਚੀਫ ਸਾਇੰਟਿਸਟ ਐਡਮ ਪਾਸਕਲ ਨੇ ਆਖਿਆ ਕਿ ਵਿਕਟੋਰੀਆ ਦੇ ਇਤਿਹਾਸ ਵਿੱਚ ਐਨਾ ਜ਼ਬਰਦਸਤ ਭੂਚਾਲ ਪਹਿਲਾਂ ਕਦੇ ਨਹੀਂ ਆਇਆ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਆਖਿਆ ਕਿ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਰਿਪੋਰਟ ਨਹੀਂ ਹੈ।
Comments are closed.