ਐਬਟਸਫੋਰਡ ਵਿਖੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਸਰੀ, 11 ਮਈ 2021-ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁੱਖਦਾਈ ਖ਼ਬਰ ਹੈ ਕਿ ਬੀਤੀ ਰਾਤ ਨੇੜਲੇ ਸ਼ਹਿਰ ਐਬਟਸਫੋਰਡ ਵਿਖੇ ਇਕ ਪੰਜਾਬੀ ਨੌਜਵਾਨ ਸੰਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਸਿਰਫ 21 ਵਰ੍ਹਿਆਂ ਦਾ ਸੀ।
Similar stories
ਪ੍ਰਾਪਤ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਰਾਤ ਨੂੰ ਦੋ ਵਜੇ ਆਪਣੇ ਕੰਮ ਤੋਂ ਘਰ ਆਇਆ ਸੀ ਅਤੇ ਬਾਥਰੂਮ ਵਿਚ ਨਹਾਉਣ ਵੇਲੇ ਉਸ ਨੂੰ ਹਾਰਟ ਅਟੈਕ ਹੋ ਗਿਆ ਅਤੇ ਮੌਤ ਹੋ ਗਈ। ਜ਼ਿਲਾ ਮੋਗਾ ਦੇ ਪਿੰਡ ਮਾਛੀਕੇ ਦਾ ਜੰਮਪਲ ਸੰਦੀਪ ਸਿੰਘ ਦੋ ਕੁ ਸਾਲ ਪਹਿਲਾਂ ਚੰਗੇਰੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਇਆ ਸੀ, ਜੋ ਸਾਕਾਰ ਕਰਨੇ ਨਸੀਬ ਨਾ ਹੋਏ।
Comments are closed.