ਐਸਟ੍ਰਾਜ਼ੈਨੇਕਾ ਵੈਕਸੀਨ ਦੀ ਦੂਜੀ ਡੋਜ਼ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ ਓਨਟਾਰੀਓ

Parvasi News, Canada

Similar stories
1 of 657

ਕੋਵਿਡ-19 ਦੀ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲੈਣ ਵਾਲਿਆਂ ਲਈ ਰਾਹਤ ਦੀ ਖਬਰ ਇਹ ਹੈ ਕਿ ਹੁਣ ਉਨ੍ਹਾਂ ਨੂੰ ਜਲਦ ਹੀ ਇਸੇ ਵੈਕਸੀਨ ਦੀ ਦੂਜੀ ਡੋਜ਼ ਮਿਲ ਸਕਦੀ ਹੈ ਕਿਉਂਕਿ ਪ੍ਰੋਵਿੰਸ ਹਜ਼ਾਰਾਂ ਦੀ ਗਿਣਤੀ ਵਿੱਚ ਪਈਆਂ ਵਾਇਲਾਂ ਨੂੰ ਬੇਕਾਰ ਨਹੀਂ ਕਰਨਾ ਚਾਹੁੰਦੀ। ਪ੍ਰਾਪਤ ਜਾਣਕਾਰੀ ਅਨੁਸਾਰ ਓਨਟਾਰੀਓ ਵੱਲੋਂ ਐਸਟ੍ਰਾਜ਼ੈਨੇਕਾ ਦੀ ਬਚੀ ਹੋਈ ਸਪਲਾਈ ਨੂੰ ਦੂਜੀ ਡੋਜ਼ ਵਜੋਂ ਵਰਤਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇੱਕ ਸਰਕਾਰੀ ਸੂਤਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਬੰਧ ਵਿੱਚ ਫੋਰਡ ਸਰਕਾਰ ਵੱਲੋਂ ਐਲਾਨ ਜਲਦ ਕੀਤਾ ਜਾ ਸਕਦਾ ਹੈ। ਇਸ ਵੈਕਸੀਨ ਦੀਆਂ ਪ੍ਰੋਵਿੰਸ ਕੋਲ ਇਸ ਸਮੇਂ ਹਜ਼ਾਰਾਂ ਡੋਜ਼ਾਂ ਪਈਆਂ ਹਨ ਤੇ ਇਹ ਡੋਜ਼ਾਂ 31 ਮਈ ਨੂੰ ਐਕਸਪਾਇਰ ਹੋਣ ਜਾ ਰਹੀਆਂ ਹਨ। ਇੱਥੇ ਹੀ ਬੱਸ ਨਹੀਂ ਪ੍ਰੋਵਿੰਸ ਕੋਲ ਅਜਿਹੀਆਂ ਡੋਜ਼ਾਂ ਵੀ ਹਨ ਜਿਹੜੀਆਂ ਹੋਰਨਾਂ ਪ੍ਰੋਵਿੰਸਾਂ ਨੂੰ ਸਪਲਾਈ ਕੀਤੀਆਂ ਜਾਣੀਆਂ ਹਨ। ਓਨਟਾਰੀਓ ਨੇ ਪਿੱਛੇ ਜਿਹੇ ਇਹ ਐਲਾਨ ਕੀਤਾ ਸੀ ਕਿ ਉਹ ਐਸਟ੍ਰਾਜੈ਼ਨੇਕਾ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਦੇਵੇਗਾ। ਇਹ ਐਲਾਨ ਕੁੱਝ ਲੋਕਾਂ ਵਿੱਚ ਪਾਏ ਗਏ ਬਲੱਡ ਕਲੌਟ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੀਤਾ ਗਿਆ ਸੀ। ਐਸਟ੍ਰਾਜ਼ੈਨੇਕਾ ਨਾਲ ਜੁੜਿਆ ਬਲੱਡ ਕਲੌਟਿੰਗ ਦਾ ਡਰ ਐਨਾ ਜ਼ਿਆਦਾ ਹੈ ਕਿ ਸਿਹਤ ਮਾਹਿਰਾਂ ਤੇ ਅਸਲ ਅੰਕੜਿਆਂ ਵਿੱਚ ਇਸ ਵੈਕਸੀਨ ਦੇ ਵਧੇਰੇ ਫਾਇਦੇ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਵੀ ਇਹ ਡਰ ਖ਼ਤਮ ਨਹੀਂ ਹੋ ਰਿਹਾ। ਓਨਟਾਰੀਓ ਦੇ ਚੀਫ ਮੈਡੀਕਲ ਆਫਿਸਰ ਡਾ· ਡੇਵਿਡ ਵਿਲੀਅਮਜ਼ ਦਾ ਕਹਿਣਾ ਹੈ ਕਿ ਐਸਟ੍ਰਾਜ਼ੈਨੇਕਾ ਦੀ ਦੂਜੀ ਡੋਜ਼ ਕਾਰਨ ਰੇਅਰ ਬਲੱਡ ਕਲੌਟ ਹੋਣ ਦਾ ਖਤਰਾ ਇੱਕ ਮਿਲੀਅਨ ਵਿੱਚ ਇੱਕ ਹੈ।ਮੰਗਲਵਾਰ ਨੂੰ ਡਾ· ਥੈਰੇਸਾ ਟੈਮ ਨੇ ਆਖਿਆ ਕਿ ਪਹਿਲੀ ਡੋਜ਼ ਐਸਟ੍ਰਾਜ਼ੈਨੇਕਾ ਦੀ ਲੈਣ ਵਾਲੇ ਕੈਨੇਡੀਅਨ ਇਹ ਚੋਣ ਕਰ ਸਕਦੇ ਹਨ ਕਿ ਉਨ੍ਹਾਂ ਨੇ ਦੂਜੀ ਡੋਜ਼ ਕਿਹੜੀ ਵੈਕਸੀਨ ਦੀ ਲੈਣੀ ਹੈ।

You might also like More from author

Comments are closed.