ਓਨਟਾਰੀਓ ਨੇ ਰੀਓਪਨਿੰਗ ਲਈ ਤਿੰਨ ਪੜਾਵੀ ਪਲੈਨ ਦਾ ਕੀਤਾ ਖੁਲਾਸਾ

ਓਨਟਾਰੀਓ ਵੱਲੋਂ ਪ੍ਰੋਵਿੰਸ ਨੂੰ ਮੁੜ ਖੋਲ੍ਹਣ ਲਈ ਤਿੰਨ ਪੜਾਵੀ ਪਲੈਨ ਲਿਆਂਦਾ ਗਿਆ ਹੈ। ਸੱਭ ਤੋਂ ਪਹਿਲਾਂ ਮਨੋਰੰਜਨ ਵਾਲੀਆਂ ਆਊਟਡੋਰ ਥਾਂਵਾਂ ਖੋਲ੍ਹੀਆਂ ਜਾਣਗੀਆਂ ਤੇ ਹੌਲੀ ਹੌਲੀ ਮਹਾਂਮਾਰੀ ਸਬੰਧੀ ਲੱਗੀਆਂ ਪਾਬੰਦੀਆਂ ਹਟਾਈਆਂ ਜਾਣਗੀਆਂ। ਸਰਕਾਰ ਨੇ ਆਖਿਆ ਕਿ 22 ਮਈ ਤੋਂ ਆਊਟਡੋਰ ਮਨੋਰੰਜਨ ਵਾਲੀਆਂ ਥਾਂਵਾਂ ਜਿਵੇਂ ਕਿ ਗੌਲਫ ਕੋਰਸ ਤੇ ਟੈਨਿਸ ਕੋਰਟ ਨੂੰ ਮੁੜ ਖੋਲ੍ਹਿਆ ਜਾਵੇਗਾ।ਸ਼ਨਿੱਚਰਵਾਰ ਨੂੰ ਸੋਸ਼ਲ ਇੱਕਠ ਤੇ ਆਰਗੇਨਾਈਜ਼ ਕੀਤੇ ਜਾਣ ਵਾਲੇ ਪਬਲਿਕ ਈਵੈਂਟਸ ਲਈ ਆਊਟਡੋਰ ਲਿਮਿਟ ਵਧਾ ਦਿੱਤੀ ਜਾਵੇਗੀ। ਫਿਰ ਅਜਿਹੀਆਂ ਥਾਂਵਾਂ ਉੱਤੇ ਪੰਜ ਲੋਕ ਤੱਕ ਜਾ ਸਕਣਗੇ।ਇਨ੍ਹਾਂ ਥਾਂਵਾਂ ਵਿੱਚ ਡਰਾਈਵਿੰਗ ਰੇਂਜਿਜ਼, ਸੋਕਰ ਤੇ ਹੋਰ ਖੇਡਾਂ ਦੇ ਮੈਦਾਨ, ਟੈਨਿਸ, ਬਾਸਕਿਟਬਾਲ ਕੋਰਟਸ ਤੇ ਸਕੇਟ ਪਾਰਕਸ ਆਦਿ ਸ਼ਾਮਲ ਹੋਣਗੇ। ਆਊਟਡੋਰ ਖੇਡਾਂ ਜਾਂ ਮਨੋਰੰਜਨ ਨਾਲ ਜੁੜੀਆਂ ਕਿਸੇ ਕਿਸਮ ਦੀਆਂ ਕਲਾਸਾਂ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਸਾਨੂੰ ਲਗਾਤਾਰ ਸਕਾਰਾਤਮਕ ਰੁਝਾਨ ਵੇਖਣ ਨੂੰ ਮਿਲ ਰਹੇ ਹਨ ਤੇ ਪਬਲਿਕ ਹੈਲਥ ਨਾਲ ਜੁੜੇ ਸੰਕੇਤ ਵੀ ਸਕਾਰਾਤਮਕ ਹਨ। ਨਤੀਜਤਨ ਅਸੀਂ ਹੌਲੀ ਹੌਲੀ ਪ੍ਰੋਵਿੰਸ ਨੂੰ ਕਦਮ ਦਰ ਕਦਮ ਰੀਓਪਨ ਕਰਨ ਲਈ ਆਪਣੇ ਪਬਲਿਕ ਹੈਲਥ ਅਧਿਕਾਰੀਆਂ ਨਾਲ ਰਲ ਕੇ ਕੰਮ ਕਰ ਰਹੇ ਹਾਂ। ਸਰਕਾਰ ਨੇ ਆਖਿਆ ਕਿ ਪ੍ਰੋਵਿੰਸ ਨੂੰ ਰੀਓਪਨ ਕਰਨ ਦੇ ਤਿੰਨ ਪੜਾਵੀ ਪਲੈਨ ਦੀ ਸ਼ੁਰੂਆਤ 14 ਜੂਨ ਵਾਲੇ ਹਫਤੇ ਤੋਂ ਹੋਵੇਗੀ। ਫੋਰਡ ਸਰਕਾਰ ਨੇ ਆਖਿਆ ਕਿ ਉਹ ਉਸ ਸਮੇਂ ਹੀ ਤਰੀਕ ਦਾ ਐਲਾਨ ਕਰਨਗੇ।

ਜ਼ਿਕਰਯੋਗ ਹੈ ਕਿ ਸਟੇਅ ਐਟ ਹੋਮ ਆਰਡਰ 2 ਜੂਨ ਨੂੰ ਐਕਸਪਾਇਰ ਹੋਣ ਜਾ ਰਿਹਾ ਹੈ ਪਰ ਸਾਰੇ ਗੈਰ ਜ਼ਰੂਰੀ ਕਾਰੋਬਾਰ ਪ੍ਰੋਵਿੰਸ ਦੇ ਪਹਿਲੇ ਪੜਾਅ ਵਿੱਚ ਕਦਮ ਧਰਨ ਤੱਕ ਬੰਦ ਹੀ ਰਹਿਣਗੇ। ਹਰੇਕ ਪੜਾਅ ਵਿੱਚ ਪ੍ਰੋਵਿੰਸ 21 ਦਿਨ ਗੁਜ਼ਾਰੇਗਾ ਤਾਂ ਕਿ ਜਿਨ੍ਹਾਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਉਨ੍ਹਾਂ ਦੇ ਅਸਰ ਦੀ ਨਿਗਰਾਨੀ ਕੀਤੀ ਜਾ ਸਕੇ।ਪਹਿਲੇ ਪੜਾਅ ਵਿੱਚ ਦਾਖਲ ਹੋਣ ਲਈ ਓਨਟਾਰੀਓ ਨੂੰ 60 ਫੀ ਸਦੀ ਬਾਲਗਾਂ ਦੇ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲੈਣ ਤੱਕ ਉਡੀਕ ਕਰਨੀ ਹੋਵੇਗੀ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਅਨੁਸਾਰ ਹੁਣ ਤੱਕ ਓਨਟਾਰੀਓ 58 ਫੀ ਸਦੀ ਦਾ ਟੀਚਾ ਪੂਰਾ ਕਰ ਚੁੱਕਿਆ ਹੈ। ਸਰਕਾਰ ਨੇ ਆਖਿਆ ਕਿ ਪਹਿਲਾ ਪੜਾਅ ਥੋੜ੍ਹੀ ਭੀੜ ਨਾਲ ਆਊਟਡੋਰ ਗਤੀਵਿਧੀਆਂ ਸ਼ੁਰੂ ਕਰਨ ਉੱਤੇ ਕੇਂਦਰਿਤ ਹੋਵੇਗਾ ਤੇ ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਉੱਥੇ ਟਰਾਂਸਮਿਸ਼ਨ ਦਾ ਖਤਰਾ ਘੱਟ ਹੋਵੇ। ਗੈਰ ਜ਼ਰੂਰੀ ਸਟੋਰਾਂ ਨੂੰ 15 ਫੀ ਸਦੀ ਸਮਰੱਥਾ ਨਾਲ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ।10 ਲੋਕਾਂ ਨਾਲ ਆਊਟਡੋਰ ਇੱਕਠ ਕਰਨ ਦੀ ਖੁੱਲ੍ਹ ਹੋਵੇਗੀ।

Similar stories
1 of 1,367

ਆਊਟਡੋਰ ਡਾਈਨਿੰਗ ਵੀ ਇੱਕ ਟੇਬਲ ਉੱਤੇ ਚਾਰ ਵਿਅਕਤੀਆਂ ਨਾਲ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸ ਦੌਰਾਨ ਕੈਂਪਸ, ਕੈਂਪਗ੍ਰਾਊਂਡਜ਼ ਤੇ ਪ੍ਰੋਵਿੰਸ਼ੀਅਲ ਪਾਰਕਸ, ਆਊਟਡੋਰ ਪੂਲਜ਼ ਤੇ ਸਪਲੈਸ਼ ਪੈਡਜ਼ ਤੋਂ ਵੀ ਪਾਬੰਦੀਆਂ ਹਟਾ ਲਈਆਂ ਜਾਣਗੀਆਂ। ਦੂਜੇ ਪੜਾਅ ਵਿੱਚ ਦਾਖਲ ਹੋਣ ਲਈ 70 ਫੀ ਸਦੀ ਬਾਲਗਾਂ ਦਾ ਪਹਿਲੀ ਡੋਜ਼ ਨਾਲ ਟੀਕਾਕਰਣ ਹੋਇਆ ਹੋਣਾ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ 20 ਫੀ ਸਦੀ ਨੂੰ ਦੂਜੀ ਡੋਜ਼ ਲੱਗੀ ਹੋਣੀ ਚਾਹੀਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪੜਾਅ ਵਿੱਚ ਪੰਜ ਲੋਕਾਂ ਨਾਲ ਇੰਡੋਰ ਇੱਕਠ ਤੇ 25 ਲੋਕਾਂ ਨਾਲ ਆਊਟਡੋਰ ਇੱਕਠ ਕੀਤਾ ਜਾ ਸਕੇਗਾ। ਆਊਟਡੋਰ ਖੇਡਾਂ ਤੇ ਲੀਗਜ਼ ਸੁ਼ਰੂ ਹੋ ਸਕਣਗੀਆਂ। ਇਸ ਦੇ ਨਾਲ ਹੀ ਪਰਸਨਲ ਕੇਅਰ ਸਰਵਿਸਿਜ਼ ਸ਼ੁਰੂ ਹੋ ਸਕਣਗੀਆਂ, ਪਰ ਮੂੰਹ ਢੱਕ ਕੇ ਰੱਖਣਾ ਹੋਵੇਗਾ।

15 ਫੀ ਸਦੀ ਸਮਰੱਥਾ ਨਾਲ ਇੰਡੋਰ ਧਾਰਮਿਕ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਣਗੀਆਂ।ਵਾਧੂ ਦੀਆਂ ਰੀਟੇਲ ਪਾਬੰਦੀਆਂ ਨੂੰ ਵੀ ਸੁਖਾਲਾ ਕੀਤਾ ਜਾਵੇਗਾ, ਅਸੈਂਸ਼ੀਅਲ ਰੀਟੇਲਰਜ਼ 50 ਫੀ ਸਦੀ ਸਮਰੱਥਾ ਤੇ ਗੈਰ ਜ਼ਰੂਰੀ 25 ਫੀ ਸਦੀ ਸਮਰੱਥਾ ਨਾਲ ਕੰਮ ਕਰ ਸਕਣਗੇ।ਆਊਟਡੋਰ ਐਮਿਊਜ਼ਮੈਂਟ ਪਾਰਕ ਤੇ ਵਾਟਰ ਪਾਰਕਸ ਵੀ ਮੁੜ ਖੋਲ੍ਹੇ ਜਾ ਸਕਣਗੇ। ਆਊਟਡੋਰ ਸਿਨੇਮਾ, ਪਰਫੌਰਮਿੰਗ ਆਰਟਸ, ਲਾਈਵ ਮਿਊਜਿ਼ਕ, ਈਵੈਂਟਸ ਤੇ ਹੋਰ ਆਕਰਸ਼ਣ ਵੀ ਮੁੜ ਆਪਰੇਟ ਕੀਤੇ ਜਾ ਸਕਣਗੇ। ਤੀਜੇ ਤੇ ਆਖਰੀ ਪੜਾਅ ਵਿੱਚ ਜਿ਼ੰਦਗੀ ਆਮ ਵਾਂਗ ਸ਼ੁਰੂ ਹੋ ਜਾਵੇਗੀ ਤੇ ਇਹ ਸਮਾਂ ਉਦੋਂ ਆਵੇਗਾ ਜਦੋਂ ਓਨਟਾਰੀਓ ਵਿੱਚ 70 ਤੋਂ 80 ਫੀ ਸਦੀ ਬਾਲਗਾਂ ਨੂੰ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਤੇ 25 ਫੀ ਸਦੀ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਲੱਗ ਚੁੱਕੀਆਂ ਹੋਣਗੀਆਂ।ਇਸ ਪੜਾਅ ਉੱਤੇ ਪ੍ਰੋਵਿੰਸ ਵਿੱਚ ਇੰਡੋਰ ਇੱਕਠਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਵੱਡੇ ਇੰਡੋਰ ਤੇ ਆਊਟਡੋਰ ਇੱਕਠ ਸ਼ੁਰੂ ਹੋ ਜਾਣਗੇ। ਇਸ ਦੌਰਾਨ ਇੰਡੋਰ ਖੇਡਾਂ, ਮਨੋਰੰਜਨ ਫਿੱਟਨੈੱਸ, ਇੰਡੋਰ ਡਾਈਨਿੰਗ, ਮਿਊਜ਼ੀਅਮ, ਆਰਟ ਗੈਲਰੀਜ਼, ਲਾਇਬ੍ਰੇਰੀਜ਼ ਤੇ ਕੈਸੀਨੋ ਵੀ ਖੋਲ੍ਹੇ ਜਾਣਗੇ। ਪ੍ਰਵਿੰਸ ਨੇ ਆਖਿਆ ਕਿ ਸਕੂਲਾਂ ਵਿੱਚ ਰਿਮੋਟ ਲਰਨਿੰਗ ਹੀ ਜਾਰੀ ਰਹੇਗੀ ਤੇ ਕਲਾਸਾਂ ਇਨ ਪਰਸਨ ਲਰਨਿੰਗ ਲਈ ਉਦੋਂ ਤੱਕ ਨਹੀਂ ਖੋਲ੍ਹੀਆਂ ਜਾਣਗੀਆਂ ਜਦੋਂ ਤੱਕ ਬੱਚਿਆਂ ਦਾ ਸੁਰੱਖਿਅਤ ਢੰਗ ਨਾਲ ਕਲਾਸਾਂ ਵਿੱਚ ਪਰਤਣਾ ਤੈਅ ਨਾ ਹੋ ਜਾਵੇ।

You might also like More from author

Comments are closed.