ਓਨਟਾਰੀਓ ਵਿੱਚ ਕਈ ਥਾਂਵਾਂ ਉੱਤੇ 12+ ਨੂੰ ਲਾਏ ਗਏ ਕੋਵਿਡ-19 ਵੈਕਸੀਨ ਦੇ ਟੀਕੇ

Parvasi News, Ontario
ਪਹਿਲੀ ਵਾਰੀ ਟੋਰਾਂਟੋ ਵਿੱਚ ਸੈਂਕੜੇ ਟੀਨੇਜਰਜ਼ ਨੂੰ ਕੋਵਿਡ-19 ਵੈਕਸੀਨ ਦੇ ਸ਼ੌਟਸ ਲਾਏ ਗਏ। ਇੱਕ ਲੋਕਲ ਸਕੂਲ ਵਿੱਚ ਸ਼ੁਰੂ ਕੀਤੇ ਗਏ ਪੌਪ ਅੱਪ ਕਲੀਨਿਕ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਟੀਨੇਜਰਜ਼ ਖੁਦ ਨੂੰ ਤੇ ਉਨ੍ਹਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਇਹ ਟੀਕੇ ਲਵਾਉਣ ਲਈ ਪਹੁੰਚੇ। ਇੱਥੇ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਾਏ ਗਏ। ਲਾਈਨ ਵਿੱਖ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਕਈ ਬੱਚਿਆਂ ਨੇ ਦੱਸਿਆ ਕਿ ਇਸ ਟੀਕਾਕਰਣ ਦਾ ਪਤਾ ਉਨ੍ਹਾਂ ਨੂੰ ਆਪਣੇ ਕੁੱਝ ਦੋਸਤਾਂ ਜਾਂ ਸੋਸ਼ਲ ਮੀਡੀਆ ਤੋਂ ਲੱਗਿਆ। ਇਹ ਪਤਾ ਲੱਗਣ ਉੱਤੇ ਉਹ ਆਪਣੇ ਆਨਲਾਈਨ ਕੋਰਸ ਥੋੜ੍ਹੀ ਦੇਰ ਲਈ ਵਿਚਾਲੇ ਹੀ ਛੱਡ ਕੇ ਟੀਕੇ ਲਵਾਉਣ ਲਈ ਪਹੁੰਚੇ ਹਨ।ਓਨਟਾਰੀਓ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ 31 ਮਈ ਤੋਂ ਸ਼ੁਰੂ ਹੋਣ ਵਾਲੇ ਹਫਤੇ ਤੋਂ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੀ ਵੈਕਸੀਨੇਸ਼ਨ ਲਈ ਬੁਕਿੰਗ ਖੋਲ੍ਹੇਗਾ। ਪਰ ਸਰਕਾਰ ਨੇ ਮੰਗਲਵਾਰ ਤੋਂ ਅਜਿਹੇ ਪੌਪ ਅੱਪਜ਼, ਮੋਬਾਈਲ ਕਲੀਨਿਕਸ ਤੇ ਵਾਕ ਇਨ ਅਪੁਆਇੰਟਮੈਂਟਸ ਰਾਹੀਂ 12 ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੀ ਵੈਕਸੀਨੇਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਸੀ, ਜਿੱਥੇ ਫਾਈਜ਼ਰ ਵੈਕਸੀਨ ਦੇ ਟੀਕੇ ਲਾਏ ਜਾਣੇ ਸਨ। ਕੁੱਝ ਹੈਲਥ ਯੂਨਿਟਸ ਆਪਣੇ ਬੁਕਿੰਗ ਸਿਸਟਮ ਦੀ ਵਰਤੋਂ ਕਰ ਰਹੀਆਂ ਹਨ ‘ਤੇ ਸ਼ਡਿਊਲ ਤੋਂ ਅਗਾਂਹ ਚੱਲ ਰਹੀਆ ਹਨ।

You might also like More from author

Comments are closed.