ਕਾਬੁਲ ਏਅਰਪੋਰਟ ਦੇ ਬਾਹਰ ਹੋਇਆ ਵੱਡਾ ਧਮਾਕਾ, 13 ਲੋਕਾਂ ਦੀ ਹੋਈ ਮੌਤv

ਕਾਬੁਲ : ਕਾਬੁਲ ਏਅਰਪੋਰਟ ਤੇ ਵੱਡਾ ਬੰਬ ਧਮਾਕਾ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ‘ਚ ਤਕਰੀਬਨ 13 ਲੋਕਾਂ ਦੇ ਮਰਨ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਕਾਬੁਲ-ਅਫਗਾਨਿਸਤਾਨ ‘ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਉਥੇ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਅਮਰੀਕੀ ਰੱਖਿਆ ਮੰਤਰਾਲਾ ਨੇ ਵੀ ਕਾਬੁਲ ਏਅਰਪੋਰਟ ਦੇ ਗੇਟ ਦੇ ਬਾਹਰ ਹੋਏ ਧਮਾਕੇ ਹੋਣ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਰੱਖਿਆ ਮੰਤਰਾਲਾ ਦੇ ਸਕੱਤਰ ਜਾਨ ਕਿਰਬੀ ਨੇ ਕਿਹਾ ਕਿ ਕਾਬੁਲ ਏਅਰਪੋਰਟ ਦੇ ਗੇਟ ‘ਤੇ ਵੱਡਾ ਧਮਾਕਾ ਹੋਇਆ। ਅਜੇ ਤੱਕ ਮਰਨ ਵਾਲਿਆਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਗੇਟ ‘ਤੇ ਧਮਾਕੇ ਤੋਂ ਬਾਅਦ ਪੂਰੇ ਏਅਰਪੋਰਟ ਅਤੇ ਉਸ ਦੇ ਨੇੜਲ਼ੇ ਇਲਾਕਿਆਂ ‘ਚ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਇਕ ਥਾਂ ਤੋਂ ਦੂਜੀ ਥਾਂ ਭੱਜ ਰਹੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇੱਕ ਤਾਲਿਬਾਨ ਅੱਤਵਾਦੀ ਨੇ ਦੱਸਿਆ ਕਿ ਹਮਲੇ ਵਿੱਚ ਇੱਕ ਤਾਲਿਬਾਨ ਗਾਰਡ ਦੀ ਵੀ ਮੌਤ ਹੋ ਗਈ।

You might also like More from author

Comments are closed.