ਕਾਬੁਲ ਵਿੱਚ ਹੋਏ ਡਰੋਨ ਹਮਲੇ ਵਿੱਚ 7 ਬੱਚਿਆਂ ਸਮੇਤ ਇੱਕੋ ਘਰ ਦੇ 10 ਲੋਕ ਮਰੇ
ਅਮਰੀਕਾ ਨੇ ਜਿਸ ਡਰੋਨ ਹਮਲੇ ਨਾਲ ਇਸਲਾਮਕ ਸਟੇਟ ਖੁਰਾਸਾਨ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਸੀ, ਉਸ ਵਿੱਚ ਇੱਕੋਘਰ ਦੇ 10 ਲੋਕ ਮਾਰੇ ਗਏ। ਇਨ੍ਹਾਂ ਵਿੱਚ ਸੱਤ ਬੱਚੇ ਹਨ। ਮ੍ਰਿਤਕਾਂ ਵਿੱਚ ਇੱਕ ਅਮਰੀਕੀ ਫੌਜ ਲਈ ਕੰਮ ਕਰਦਾ ਸੀ। ਸੋਮਵਾਰ ਨੂੰ ਮਾਰੇ ਗਏ ਲੋਕਾਂ ਵਿੱਚੋਂ ਇੱਕ ਦੇ ਰਿਸ਼ਤੇਦਾਰ ਨੇ ਕਿਹਾ, ਹਮਲੇ ਵਿੱਚ ਬੱਚੇ ਮਾਰੇ ਗਏ। ਦੋ ਬੱਚੀਆਂ ਤਾਂ ਦੋ ਸਾਲ ਦੀਆਂ ਸਨ। ਇਨ੍ਹਾਂ ਵਿੱਚੋਂ ਇੱਕ ਬੱਚੀ ਮਲਿਕਾ ਦੇ ਸਰੀਰਕ ਹਿੱਸੇ ਘਰ ਦੇ ਨੇੜੇ ਮਲਬੇ ਵਿੱਚੋਂ ਮਿਲੇ। ਮੈਂ ਕਿਵੇਂ ਮੰਨ ਲਵਾਂ ਕਿ ਬੱਚੀ ਕਿਸੇ ਵਾਹਨ ਵਿੱਚ ਸੀ। ਭਰਾ ਦੇ ਮਾਰੇ ਜਾਣ ਤੋਂ ਦੁਖੀ ਨੌਜਵਾਨ ਨੇ ਦੱਸਿਆ; ਸਾਡਾ ਪਰਵਾਰ ਬੇਹੱਦ ਸਾਧਾਰਨ ਹੈ। ਆਈ ਐਸ ਖੁਰਾਸਾਨ ਨਾਲ ਦੂਰ-ਦੂਰ ਦਾ ਲੈਣਾ-ਦੇਣਾ ਨਹੀਂ ਹੈ। ਮੇਰਾ ਭਰਾ ਘਰ ਦੇ ਅੰਦਰ ਰਾਕੇਟ ਨਾਲ ਮਾਰਿਆ ਗਿਆ। ਸੋਮਵਾਰ ਨੂੰ ਸਾਰਾ ਦਿਨ ਹਸਪਤਾਲ ਵਿੱਚ ਪਰਵਾਰ ਨੇ ਆਪਣਿਆਂ ਦੇ ਅੰਗਪਛਾਣੇ। ਉਹ ਇੱਕ-ਇੱਕ ਅੰਗ ਨੂੰ ਚੁਕ ਕੇ ਨਾਂਅ ਲਿਖੇ ਤਬੂਤਾਂ ਵਿੱਚ ਰੱਖਦੇ ਰਹੇ। ਦੋ ਸਾਲ ਦੀ ਸੁਮਾਇਆ ਤੇ ਮਲਿਕਾ ਦੇ ਨਾਂਅ ਦੇ ਵੀ ਤਾਬੂਤ ਰੱਖੇ ਹੋਏ ਸਨ। ਬਾਅਦ ਵਿੱਚ ਦਿੱਲ ਉੱਤੇ ਪੱਥਰ ਰੱਖ ਕੇ ਪਰਵਾਰ ਨੇ ਉਨ੍ਹਾਂ ਨੂੰ ਦਫਨਾਇਆ। ਇਸ ਦੌਰਾਨ ਉਨ੍ਹਾਂ ਨੇ ਨਾਅਰਾ ਲਗਾਇਆ, ਅਮਰੀਕਾ ਨੂੰ ਮੌਤ ਮਿਲੇ। ਦੂਜੇ ਪਾਸੇ ਸੰਯੁਕਤ ਫੌਜ ਸਟਾਫ ਦੇ ਮੇਜਰ ਜਨਰਲ ਵਿਲੀਅਮ ਟੇਲਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਸੀਂ ਗੰਭੀਰ ਹਾਂ। ਸਾਨੂੰ ਦੁੱਖ ਹੈ। ਐਤਵਾਰ ਨੂੰ ਕਾਬੁਲ ਵਿੱਚ ਇਸ ਹਮਲੇ ਦੇ ਬਾਅਦ ਅਮਰੀਕਾ ਨੇ ਕਿਹਾ ਸੀ ਕਿ ਉਸ ਨੇ ਵਿਸਫੋਟਕ ਲੱਦੇ ਵਾਹਨ ਨੂੰ ਉਡਾਇਆ ਹੈ।
Comments are closed.