ਕੈਨੇਡਾ ਦੇ 85 ਫੀ ਸਦੀ ਸੈਨਿਕਾਂ ਨੂੰ ਲੱਗ ਚੁੱਕੀ ਹੈ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼

Parvasi News, Canada

Similar stories
1 of 657

ਕੈਨੇਡੀਅਨ ਸੈਨਿਕਾਂ ਵੱਲੋਂ ਵੱਡੀ ਤਾਦਾਦ ਵਿੱਚ ਕੋਵਿਡ-19 ਵੈਕਸੀਨੇਸ਼ਨ ਲਵਾਉਣ ਦਾ ਜਜ਼ਬਾ ਦਰਸਾਇਆ ਗਿਆ ਹੈ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੀ ਰਿਪੋਰਟ ਅਨੁਸਾਰ 85 ਫੀ ਸਦੀ ਸੈਨਿਕਾਂ ਵੱਲੋਂ ਇਸ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲੈ ਲਈ ਗਈ ਹੈ। ਦੂਜੇ ਪਾਸੇ ਅਮਰੀਕੀ ਫੌਜ ਵਿੱਚ ਕੋਵਿਡ-19 ਵੈਕਸੀਨੇਸ਼ਨ ਦੇ ਸਬੰਧ ਵਿੱਚ ਝਿਜਕ ਵੇਖਣ ਨੂੰ ਮਿਲ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇੱਕ ਤਿਹਾਈ ਸੈਨਿਕਾਂ ਵੱਲੋਂ ਤਾਂ ਕੋਵਿਡ-19 ਵੈਕਸੀਨ ਦੇ ਸ਼ੌਟ ਲਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਡੈਨੀਅਲ ਲੀ ਬੌਥਿਲੀਅਰ ਦਾ ਕਹਿਣਾ ਹੈ ਕਿ ਜਿਨ੍ਹਾਂ ਕੈਨੇਡੀਅਨ ਸਰਵਿਸ ਮੈਂਬਰਾਂ ਨੂੰ ਅਜੇ ਤੱਕ ਟੀਕਾ ਨਹੀਂ ਲੱਗ ਸਕਿਆ ਇਸ ਵਿੱਚ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਆਨਾਕਾਨੀ ਨਹੀਂ ਹੈ ਸਗੋਂ ਉਨ੍ਹਾਂ ਨੂੰ ਟੀਕਾ ਲਵਾਉਣ ਦਾ ਅਜੇ ਮੌਕਾ ਹੀ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਜਿਨ੍ਹਾਂ ਸੈਨਿਕਾਂ ਦੀ ਅਜੇ ਤੱਕ ਵੈਕਸੀਨੇਸ਼ਨ ਨਹੀਂ ਹੋ ਸਕੀ ਉਨ੍ਹਾਂ ਵਿੱਚੋਂ ਕਈ ਕਿਸੇ ਨਾ ਕਿਸੇ ਤਰ੍ਹਾਂ ਦੀ ਛੁੱਟੀ ਉੱਤੇ ਹਨ ਤੇ ਜਾਂ ਫਿਰ ਅਜਿਹੀਆਂ ਦੂਰ ਦਰਾਜ਼ ਦੀਆਂ ਥਾਂਵਾਂ ਉੱਤੇ ਤਾਇਨਾਤ ਹਨ ਜਿੱਥੇ ਪਹੁੰਚ ਬਹੁਤ ਹੀ ਸੀਮਤ ਹੈ। ਉਨ੍ਹਾਂ ਆਖਿਆ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਮੈਂਬਰ ਖੁੱਲ੍ਹੇ ਦਿਲ ਨਾਲ ਵੈਕਸੀਨ ਲਵਾ ਰਹੇ ਹਨ। ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਨੂੰ ਪ੍ਰੋਵਿੰਸਾਂ ਜਾਂ ਟੈਰੇਟਰੀਜ਼ ਦੀ ਥਾਂ ਉੱਤੇ ਮਿਲਟਰੀ ਦੇ ਹੀ ਹੈਲਥਕੇਅਰ ਸਿਸਟਮ ਰਾਹੀਂ ਵੈਕਸੀਨ ਦੇ ਸ਼ੌਟਸ ਲਾਏ ਜਾ ਰਹੇ ਹਨ। ਫੈਡਰਲ ਸਰਕਾਰ ਨੇ ਪਹਿਲਾਂ ਹੀ ਹਜ਼ਾਰਾਂ ਡੋਜ਼ਾਂ ਆਪਣੇ ਦੇਸ਼ ਦੇ ਸੈਨਿਕਾਂ ਲਈ ਪਾਸੇ ਰੱਖ ਦਿੱਤੀਆਂ ਸਨ। ਹਾਲਾਂਕਿ ਸੈਨਿਕਾਂ ਨੂੰ ਵੈਕਸੀਨੇਟ ਕੀਤੇ ਜਾਣ ਦੀ ਲੋੜ ਨਹੀਂ ਸੀ ਪਰ ਫੌਜੀ ਆਗੂਆਂ ਵੱਲੋਂ ਉਨ੍ਹਾਂ ਦੀ ਹਿਫਾਜ਼ਤ ਲਈ ਹੱਲਾਸੇ਼ਰੀ ਦੇ ਕੇ ਉਨ੍ਹਾਂ ਨੂੰ ਵੈਕਸੀਨੇਟ ਕਰਵਾਇਆ ਗਿਆ।

You might also like More from author

Comments are closed.