ਜੂਨ ਵਿੱਚ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਦਾ ਸਿਲਸਿਲਾ ਸ਼ੁਰੂ ਕਰਨ ਦੀ ਤਿਆਰੀ ਵਿੱਚ ਫੈਡਰਲ ਸਰਕਾਰ

Parvasi News, Canada

Similar stories
1 of 555

ਹੁਣ ਅੱਧੇ ਤੋਂ ਵੱਧ ਕੈਨੇਡੀਅਨਾਂ ਨੂੰ ਕੋਵਿਡ-19 ਦੀ ਘੱਟੋ ਘੱਟ ਇੱਕ ਵੈਕਸੀਨ ਲੱਗ ਚੁੱਕੀ ਹੈ ਤੇ ਉਨ੍ਹਾਂ ਸਾਰਿਆਂ ਲਈ ਵੀ ਬੁਕਿੰਗਜ਼ ਖੁੱਲ੍ਹ ਰਹੀਆਂ ਹਨ ਜਿਹੜੇ ਵੈਕਸੀਨੇਸ਼ਨ ਲਈ ਯੋਗ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜੂਨ ਤੋਂ ਦੂਜੀ ਡੋਜ਼ ਲਾਉਣ ਦਾ ਸਿਲਸਿਲਾ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਟੀਕਾਕਰਣ ਦੇ ਮਾਮਲੇ ਵਿੱਚ ਕੈਨੇਡਾ ਭਾਵੇਂ ਜੀ-20 ਮੁਲਕਾਂ ਵਿੱਚ ਤੀਜੇ ਸਥਾਨ ਉੱਤੇ ਹੈ ਪਰ ਪੂਰੀ ਤਰ੍ਹਾਂ ਵੈਕਸੀਨੇਟ ਕੀਤੇ ਜਾ ਚੁੱਕੇ ਆਪਣੇ ਨਾਗਰਿਕਾਂ ਦੇ ਮਾਮਲੇ ਵਿੱਚ ਦੇਸ਼ ਅਜੇ ਵੀ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫੀ ਪਿੱਛੇ ਹੈ। ਸਰਕਾਰ ਵੱਲੋਂ ਟੀਕਾਕਰਣ ਦੇ ਮਾਮਲੇ ਵਿੱਚ ਨੈਸ਼ਨਲ ਐਡਵਾਈਜ਼ਰੀ ਕਮੇਟੀ ਦੀ ਸਲਾਹ ਲਈ ਜਾ ਰਹੀ ਹੈ ਤੇ ਕਮੇਟੀ ਵੱਲੋਂ ਦੋ ਡੋਜ਼ਾਂ ਵਿੱਚ 16 ਹਫਤਿਆਂ ਦਾ ਫਰਕ ਰੱਖਣ ਦੀ ਸਲਾਹ ਦਿੱਤੀ ਗਈ ਹੈ।  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਹਰ ਉਹ ਸ਼ਖ਼ਸ ਜਿਹੜਾ ਟੀਕਾਕਰਣ ਦੇ ਯੋਗ ਹੈ ਤੇ ਜਿਹੜਾ ਟੀਕਾਕਰਣ ਕਰਵਾਉਣਾ ਚਾਹੁੰਦਾ ਹੈ, ਸਤੰਬਰ ਦੇ ਅੰਤ ਤੱਕ ਉਸ ਦਾ ਟੀਕਾਕਰਣ ਹੋ ਜਾਵੇਗਾ।ਉਨ੍ਹਾਂ ਆਖਿਆ ਕਿ ਜੂਨ ਦੇ ਅੰਤ ਤੱਕ ਕੈਨੇਡਾ ਕੋਲ ਲੋੜੋਂ ਵੱਧ ਵੈਕਸੀਨ ਹੋ ਜਾਵੇਗੀ। ਹਾਲਾਂਕਿ ਮੌਡਰਨਾ ਨੇ ਅਜੇ ਤੱਕ ਜਨਤਕ ਤੌਰ ਉੱਤੇ ਕੋਵਿਡ-19 ਵੈਕਸੀਨ ਡੋਜ਼ਾਂ ਦੀ ਭਵਿੱਖ ਵਿੱਚ ਕੈਨੇਡਾ ਨੂੰ ਕੀਤੀ ਜਾਣ ਵਾਲੀ ਡਲਿਵਰੀ ਦੀ ਪੁਸ਼ਟੀ ਨਹੀਂ ਕੀਤੀ ਪਰ ਪ੍ਰੋਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਮੰਗਲਵਾਰ ਸਵੇਰੇ ਉਨ੍ਹਾਂ ਵੱਲੋਂ ਕੰਪਨੀ ਨਾਲ ਗੱਲ ਕੀਤੀ ਗਈ ਤੇ ਮੌਡਰਨਾ ਨੇ ਇਹ ਯਕੀਨ ਦਿਵਾਇਆ ਹੈ ਕਿ ਉਹ ਜੂਨ ਮਹੀਨੇ ਵਿੱਚ ਕਈ ਮਿਲੀਅਨ ਡੋਜ਼ਾਂ ਡਲਿਵਰ ਕਰੇਗੀ।ਆਨੰਦ ਨੇ ਇਹ ਵੀ ਆਖਿਆ ਕਿ ਐਸਟ੍ਰਾਜ਼ੈਨੇਕਾ ਤੋਂ ਜੂਨ ਦੇ ਅੰਤ ਤੱਕ ਇੱਕ ਮਿਲੀਅਨ ਡੋਜ਼ ਮਿਲਣ ਦੀ ਆਸ ਹੈ ਜਦਕਿ ਜੌਹਨਸਨ ਐਂਡ ਜੌਹਨਸਨ ਬਾਰੇ ਫੈਡਰਲ ਸਰਕਾਰ ਵੱਲੋਂ ਅਜੇ ਫੈਸਲਾ ਰਾਖਵਾਂ ਰੱਖਿਆ ਗਿਆ ਹੈ।

You might also like More from author

Comments are closed.