ਬਦਲਿਆ ਜਾਵੇਗਾ ਰਾਇਰਸਨ ਯੂਨੀਵਰਸਿਟੀ ਦਾ ਨਾਂ
ਰਾਇਰਸਨ ਯੂਨੀਵਰਸਿਟੀ ਨੇ ਐਲਾਨ ਕੀਤਾ ਕਿ ਉਸ ਦਾ ਨਾਂ ਬਦਲੇ ਜਾਣ ਦੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਗਿਆ ਹੈ ਤੇ ਜਲਦ ਹੀ ਯੂਨੀਵਰਸਿਟੀ ਦਾ ਨਾਂ ਬਦਲ ਦਿੱਤਾ ਜਾਵੇਗਾ। ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ, ਜਿਸ ਨੇ 150,000 ਮੂਲਵਾਸੀ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਕਰ ਦਿੱਤਾ, ਦੇ ਆਰਕੀਟੈਕਟ ਐਗਰਟਨ ਰਾਇਰਸਨ ਦੀ ਵਿਰਾਸਤ ਦੀ ਜਾਂਚ ਕਰਵਾਏ ਜਾਣ ਦੀ ਮੰਗ ਉੱਠਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਗਿਆ। ਵਾਈਸ ਚਾਂਸਲਰ ਮੁਹੰਮਦ ਲਾਚੇਮੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਰਾਇਰਸਨ ਬੋਰਡ ਆਫ ਗਵਰਨਰਜ਼ ਨੇ ਸਟੈਂਡਿੰਗ ਸਟਰੌਂਗ ਟਾਸਕ ਫੋਰਸ ਦੀ ਰਿਪੋਰਟ ਵੇਖੀ ਤੇ ਬੋਰਡ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਦੀਆਂ ਸਾਰੀਆਂ 22 ਸਿਫਾਰਿਸ਼ਾਂ ਸਵੀਕਾਰ ਕਰੇਗਾ। ਇਨ੍ਹਾਂ ਵਿੱਚੋਂ ਇੱਕ ਸਿਫਾਰਿਸ਼ ਯੂਨੀਵਰਸਿਟੀ ਦਾ ਨਾਂ ਬਦਲਣ ਦੀ ਵੀ ਹੈ। ਇਨ੍ਹਾਂ ਸਿਫਾਰਸ਼ਾਂ ਵਿੱਚ ਇੰਸਟੀਚਿਊਸ਼ਨ ਦਾ ਨਾਂ ਬਦਲਣ, ਐਗਰਟਨ ਰਾਇਰਸਨ ਦੀ ਵਿਰਾਸਤ ਦੀ ਪਛਾਣ ਕਰਨ ਲਈ ਮਟੀਰੀਅਲ ਸਾਂਝਾ ਕਰਨ, ਇੰਡੀਜੀਨਸ ਇਤਿਹਾਸ ਨੂੰ ਸਮਝਣ ਲਈ ਹੋਰ ਮੌਕੇ ਮੁਹੱਈਆ ਕਰਵਾਉਣ ਤੇ ਇੰਡੀਜੀਨਸ ਤੇ ਬਸਤੀਵਾਦ ਦੇ ਸਬੰਧਾਂ ਤੇ ਇੰਡੀਜੀਨਸ ਇਤਿਹਾਸ ਬਾਰੇ ਹੋਰ ਜਾਣਕਾਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।
Comments are closed.