ਬੀ.ਸੀ ਸਰਕਾਰ ਵੱਲੋਂ ਕੋਵਿਡ-19 ਪਾਬੰਦੀਆਂ ਵਿਚ ਛੋਟਾਂ ਦਾ ਐਲਾਨ- ਲੋਕਾਂ ਵਿਚ ਖੁਸ਼ੀ ਦੀ ਲਹਿਰ

7 ਸਤੰਬਰ ਤੋਂ ਜ਼ਿੰਦਗੀ ਦੀ ਗੱਡੀ ਆ ਜਾਵੇਗੀ ਲੀਹ ‘ਤੇ

Parvasi News, Surrey
ਸਰੀ, 26 ਮਈ 2021-ਬੀ ਸੀ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਅੱਜ ਸੂਬੇ ਵਿਚ ਕੋਵਿਡ-19 ਸਬੰਧੀ ਲਾਈਆਂ ਪਾਬੰਦੀਆਂ ਵਿਚ ਕੁਝ ਛੋਟਾਂ ਦਿੰਦਿਆਂ ਇਨ੍ਹਾਂ ਪਾਬੰਦੀਆਂ ਨੂੰ ਚਾਰ ਪੜਾਵਾਂ ਵਿੱਚ ਖਤਮ ਕਰਨ ਦਾ ਐਲਾਨ ਕੀਤਾ ਹੈ ਅਤੇ 7 ਸਤੰਬਰ ਤੋਂ ਲੋਕਾਂ ਨੂੰ ਆਮ ਵਾਂਗ ਵਿਚਰਨ ਦੀ ਆਗਿਆ ਹੋਵੇਗੀ। ਇਸ ਸਰਕਾਰੀ ਐਲਾਨ ਨਾਲ ਲੋਕਾਂ ਵਿਚ ਭਾਰੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਪਹਿਲੇ ਪੜਾਅ ਦੌਰਾਨ 25 ਮਈ ਤੋਂ ਤੋਂ ਦਿੱਤੀ ਜਾ ਰਹੀ ਢਿੱਲ ਦੌਰਾਨ ਘਰੇਲੂ ਨਿਜੀ ਇਕੱਠ ਲਈ ਵੱਧ ਤੋਂ ਵੱਧ ਪੰਜ ਮਹਿਮਾਨ ਜਾਂ ਇੱਕ ਘਰ ਦੇ ਮੈਂਬਰਾਂ ਨੂੰ ਆਗਿਆ ਦਿੱਤੀ ਗਈ ਹੈ। ਬਾਹਰ ਵੱਧ ਤੋਂ ਵੱਧ 10 ਬੰਦਿਆਂ ਦਾ ਇਕੱਠ ਕੀਤਾ ਜਾ ਸਕੇਗਾ। ਸੇਫਟੀ ਪ੍ਰੋਟੋਕੋਲ ਨਾਲ ਇਨਡੋਰ ਵਿਚ ਕੀਤੇ ਜਾਣ ਵਾਲੇ ਇਕੱਠਾਂ ਲਈ ਵੱਧ ਤੋਂ ਵੱਧ 10 ਬੰਦੇ ਅਤੇ ਸੇਫਟੀ ਪ੍ਰੋਟੋਕੋਲਾਂ ਨਾਲ ਬਾਹਰਵਾਰ ਕੀਤੇ ਜਾਣ ਵਾਲੇ ਇਕੱਠਾਂ ਲਈ ਵੱਧ ਤੋਂ ਵੱਧ 50 ਬੰਦੇ। ਮਨੋਰੰਜਨ ਲਈ ਘੁੰਮਣ ਫਿਰਨ ਦੀ ਯਾਤਰਾ ਸਿਰਫ ਯਾਤਰਾ ਖੇਤਰ ਦੇ ਅੰਦਰ ਕੀਤੀ ਜਾ ਸਕੇਗੀ। ਸੇਫਟੀ ਪ੍ਰੋਟੋਕੋਲ ਤਹਿਤ 6 ਬੰਦਿਆਂ ਨੂੰ ਇਨਡੋਰ ਅਤੇ ਆਊਟਡੋਰ ਡਾਇਨਿੰਗ ਦੀ ਆਗਿਆ ਹੈ। ਕੰਮ ਦੇ ਸਥਾਨ ਤੇ ਹੌਲੀ ਹੌਲੀ ਵਾਪਸੀ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ। ਸੂਬਾ ਪੱਧਰੀ ਮਾਸਕ ਪਹਿਨਣ, ਕਾਰੋਬਾਰੀ ਸੁਰੱਖਿਆ ਪ੍ਰੋਟੋਕੋਲ ਅਤੇ ਸਰੀਰਕ ਦੂਰੀਆਂ ਦੇ ਉਪਾਅ ਲਾਗੂ ਰਹਿਣਗੇ। ਜੇਕਰ ਕੋਰੋਨਾ ਪੀੜਤਾਂ ਦੇ ਨਵੇਂ ਕੇਸਾਂ ਦੀ ਗਿਣਤੀ ਘੱਟ ਰਹੇਗੀ ਤਾਂ ਅਗਲੇ ਪੜ੍ਹਾਅ ਵਿਚ 15 ਜੂਨ ਤੋਂ ਯਾਤਰਾ ਸਬੰਧੀ ਪਬੰਦੀਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਵਿਆਹਾਂ ਤੇ 50 ਬੰਦੇ ਇਕੱਠੇ ਹੋਣ ਦੀ ਆਗਿਆ ਦਿੱਤੀ ਜਾਵੇਗੀ ਅਤੇ ਸਿਨੇਮਾ ਹਾਲ ਖੋਲ੍ਹੇ ਜਾ ਸਕਣਗੇ।

You might also like More from author

Comments are closed.