Lisa Cosmetics

ਮੁਜ਼ਾਹਰਾਕਾਰੀ ਨੇ ਮੇਰੇ ਪਰਿਵਾਰ ਉੱਤੇ ਟਿੱਪਣੀਆਂ ਕੀਤੀਆਂ, ਇਸ ਲਈ ਜਵਾਬ ਦਿੱਤਾ : ਟਰੂਡੋ

Centre Court Developments

ਲਿਬਰਲ ਆਗੂ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੁਜ਼ਾਹਰਾਕਾਰੀਆਂ ਵਿੱਚੋਂ ਕਿਸੇ ਇੱਕ ਵੱਲੋਂ ਉਨ੍ਹਾਂ ਦੀ ਪਤਨੀ ਉੱਤੇ ਕੀਤੀ ਗਈ ਗਲਤ ਟਿੱਪਣੀ ਕਾਰਨ ਹੀ ਉਨ੍ਹਾਂ ਨੂੰ ਉਸ ਗੱਲ ਦਾ ਜਵਾਬ ਦੇਣਾ ਪਿਆ ਕਿਉਂਕਿ ਉਸ ਵਿਅਕਤੀ ਨੇ ਆਪਣੀ ਹੱਦ ਪਾਰ ਕਰ ਲਈ ਸੀ। ਮੰਗਲਵਾਰ ਨੂੰ ਰਿਚਮੰਡ, ਬੀਸੀ ਵਿੱਚ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਕੈਨੇਡੀਅਨਜ਼ ਨੂੰ ਲੱਗਦਾ ਹੈ ਕਿ ਸ਼ਾਇਦ ਉਨ੍ਹਾਂ ਦੀ ਮੋਟੀ ਚਮੜੀ ਹੈ ਤੇ ਕਿਸੇ ਚੀਜ਼ ਦਾ ਉਨ੍ਹਾਂ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ। ਪਰ ਟਰੂਡੋ ਨੇ ਆਖਿਆ “ ਉਸ ਵਿਅਕਤੀ ਨੇ ਆਪਣੀ ਹੱਦ ਪਾਰ ਕਰਦਿਆਂ ਹੋਇਆਂ ਮੇਰੇ ਪਰਿਵਾਰ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਮੇਰੀ ਪਤਨੀ ਬਾਰੇ ਨਫਰਤ ਭਰੀਆਂ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਜੋ ਮੇਰੀ ਬਰਦਾਸ਼ਤ ਤੋਂ ਬਾਹਰ ਸਨ।” ਉਸ ਮੁਜ਼ਾਹਰਾਕਾਰੀ ਦੀਆਂ ਟਿੱਪਣੀਆਂ ਤੋਂ ਔਖੇ ਹੋ ਕੇ ਟਰੂਡੋ ਨੇ ਆਪਣਾ ਮਾਸਕ ਹੇਠਾਂ ਲਾਹ ਕੇ ਆਖਿਆ ਸੀ ਕਿ ਕੋਈ ਅਜਿਹਾ ਹਸਪਤਾਲ ਹੈ ਜਿੱਥੇ ਉਹ ਇਸ ਵਕਤ ਜਾਣਾ ਚਾਹੁੰਦਾ ਹੈ? ਜਦੋਂ ਇਹ ਘਟਨਾ ਵਾਪਰੀ ਤਾਂ ਉਸ ਸਮੇਂ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਮੌਕੇ ਉੱਤੇ ਮੌਜੂਦ ਨਹੀਂ ਸੀ।

You might also like More from author

Comments are closed.