ਸਰੀ ਵਿਚ ਚਾਰ ਮੰਜ਼ਿਲੀ ਰਿਹਾਇਸ਼ੀ ਬਿਲਡਿੰਗ ਨੂੰ ਅੱਗ ਲੱਗੀ
Parvasi News, Surrey
Similar stories
ਸਰੀ, 15 ਮਈ 2021- ਬੀਤੀ ਰਾਤ ਸਰੀ ਦੇ ਫਲੀਟਵੁੱਡ ਏਰੀਆ ਵਿਚ ਇਕ ਅਪਾਰਟਮੈਂਟ ਬਿਲਡਿੰਗ ਵਿਚ ਲੱਗੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਵਰਕਰਾਂ ਨੂੰ ਕਈ ਘੰਟੇ ਭਾਰੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਦੀ ਇਹ ਘਟਨਾ 84 ਐਵੀਨਿਊ ਅਤੇ 159 ਸਟਰੀਟ ਤੇ ਵਾਪਰੀ। ਅੱਗ ਦੀ ਲਪੇਟ ਵਿਚ ਆਈ ਇਸ ਬਿਲਡਿੰਗ ਵਿਚ 56 ਯੂਨਿਟ ਹਨ ਅਤੇ ਇਨ੍ਹਾਂ ਵਿਚ ਰਹਿਣ ਵਾਲੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ।
ਐੱਸ.ਐੱਫ.ਐੱਸ. ਦੇ ਡਿਪਟੀ ਚੀਫ਼, ਮਾਰਕ ਗਰਿਫਿਓਨ ਨੇ ਕਿਹਾ ਕਿ ਸ਼ੁੱਕਰਵਾਰ ਅੱਧੀ ਕੁ ਰਾਤ ਨੂੰ ਫਾਇਰ ਬ੍ਰਿਗੇਡ ਅਮਲੇ ਨੂੰ ਇਸ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਸਿਟੀ ਵੱਲੋਂ ਐਮਰਜੈਂਸੀ ਸਹਾਇਤਾ ਸੇਵਾਵਾਂ ਪ੍ਰੋਗਰਾਮ ਰਾਹੀਂ ਫੌਰੀ ਜ਼ਰੂਰਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
Comments are closed.