ਹੁਣ ਓਨਟਾਰੀਓ ਵਿੱਚ ਸਾਰੇ ਯੋਗ ਬਾਲਗਾਂ ਦੀ ਹੋਵੇਗੀ ਵੈਕਸੀਨੇਸ਼ਨ

Parvasi News, Ontario

Similar stories
1 of 657

ਓਨਟਾਰੀਓ ਵਿੱਚ ਅੱਜ ਤੋਂ 18 ਤੇ ਇਸ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਕੋਵਿਡ-19 ਵੈਕਸੀਨੇਸ਼ਨ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ। ਸਵੇਰੇ 8:00 ਵਜੇ ਤੋਂ ਸੁ਼ਰੂ ਹੋ ਕੇ ਯੋਗ ਵਿਅਕਤੀ ਪ੍ਰੋਵਿੰਸ ਦੇ ਆਨਲਾਈਨ ਬੁਕਿੰਗ ਪੋਰਟਲ ਰਾਹੀਂ ਜਾਂ ਸਿੱਧੇ ਤੌਰ ਉੱਤੇ ਪਬਲਿਕ ਹੈਲਥ ਯੂਨਿਟਸ, ਜਿਹੜੀਆਂ ਆਪਣੇ ਬੁਕਿੰਗ ਸਿਸਟਮ ਦੀ ਵਰਤੋਂ ਕਰਦੀਆਂ ਹਨ, ਰਾਹੀਂ ਮਾਸ ਇਮਿਊਨਾਈਜੇ਼ਸ਼ਨ ਕਲੀਨਿਕਸ ਵਿੱਚ ਵੈਕਸੀਨੇਸ਼ਨ ਲਈ ਬੁਕਿੰਗ ਕਰਵਾ ਸਕਣਗੇ। ਸ਼ੁਰੂ ਵਿੱਚ ਪ੍ਰੋਵਿੰਸ ਵੱਲੋਂ ਇਹ ਆਖਿਆ ਗਿਆ ਸੀ ਕਿ ਉਹ ਅਗਲੇ ਹਫਤੇ ਸਾਰੇ ਬਾਲਗਾਂ ਲਈ ਟੀਕਾਕਰਣ ਸਬੰਧੀ ਅਪੁਆਇੰਟਮੈਂਟਸ ਸ਼ੁਰੂ ਕਰ ਦੇਵੇਗੀ ਪਰ ਵੈਕਸੀਨ ਸਪਲਾਈ ਦੀ ਘਾਟ ਕਾਰਨ ਥੋੜ੍ਹੀ ਦੇਰ ਜ਼ਰੂਰ ਹੋਈ। ਕੈਨੇਡਾ ਨੂੰ 1·4 ਮਿਲੀਅਨ ਸ਼ੌਟਸ ਵਾਧੂ ਮਿਲ ਰਹੇ ਹਨ, ਜਿਹੜੇ ਅਗਲੇ ਹਫਤੇ ਆਉਣੇ ਸਨ ਪਰ ਹੁਣ ਇਨ੍ਹਾਂ ਦੇ ਆਉਣ ਵਾਲੇ ਵੀਕੈਂਡ ਤੋਂ ਪਹਿਲਾਂ ਹੀ ਇੱਥੇ ਪਹੁੰਚਣ ਦੀ ਆਸ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਹਫਤੇ ਫਾਈਜ਼ਰ ਤੇ ਮੌਡਰਨਾ ਦੀ 4·5 ਮਿਲੀਅਨ ਡੋਜ਼ ਕੈਨੇਡਾ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਇਹ ਦਿੱਕਤ ਆ ਰਹੀ ਹੈ ਕਿ ਦੇਸ਼ ਭਰ ਵਿੱਚ ਦਵਾਈਆਂ ਦੀ ਵੰਡ ਦਾ ਕੰਮਕਾਜ ਸਾਂਭ ਰਹੇ ਮੇਜਰ ਜਨਰਲ ਡੈਨੀ ਫੋਰਟਿਨ ਉੱਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਇਸ ਕੈਂਪੇਨ ਤੋਂ ਪਾਸੇ ਕਰ ਦਿੱਤਾ ਗਿਆ ਹੈ ਤੇ ਹੁਣ ਲਿਬਰਲ ਸਰਕਾਰ ਤੋਂ ਇਹੋ ਸਵਾਲ ਵਾਰੀ ਵਾਰੀ ਪੁੱਛਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਦੀ ਵਾਗਡੋਰ ਕੌਣ ਸਾਂਭੇਗਾ। ਪਿਛਲੇ ਹਫਤੇ ਓਨਟਾਰੀਓ ਵੱਲੋਂ ਟੀਕਾਕਰਣ ਲਈ ਯੋਗਤਾ 40 ਸਾਲ ਤੇ ਇਸ ਤੋਂ ਵੱਧ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਮਾੜੀ ਸਿਹਤ ਵਾਲੇ ਹਾਈ ਰਿਸਕ ਲੋਕਾਂ ਤੇ ਅਜਿਹੇ ਲੋਕ ਜਿਹੜੇ ਘਰ ਤੋਂ ਕੰਮ ਨਹੀਂ ਕਰ ਸਕਦੇ, ਲਈ ਵੀ ਉਮਰ ਦਰ ਘਟਾਈ ਗਈ ਸੀ। ਓਨਟਾਰੀਓ ਦਾ ਇਹ ਵੀ ਕਹਿਣਾ ਹੈ ਕਿ 12ਤੋਂ 17 ਸਾਲ ਉਮਰ ਵਰਗ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨੇਸ਼ਨ 31 ਮਈ ਤੋਂ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 14 ਤੇ 21 ਜੂਨ ਵਾਲੇ ਹਫਤਿਆਂ ਦਰਮਿਆਨ ਯੂਥ ਨੂੰ ਸਮਰਪਿਤ ਸਪੈਸ਼ਲ ਵੈਕਸੀਨ ਕਲੀਨਿਕਸ ਖੋਲ੍ਹੇ ਜਾਣਗੇ।

You might also like More from author

Comments are closed.