Parvasi |Radio |Parvasi TV |Punjabi Newspaper |Youtube |Business Pages

ਸਟੀਫਨ ਲਿਚੇ ਨੇ ਕਿਹਾ ਇਨ-ਕਲਾਸ ਲਰਨਿੰਗ ਰਹੇਗੀ ਜਾਰੀ, ਅਪ੍ਰੈਲ ‘ਚ ਹੋਣਗੀਆਂ ਬੱਚਿਆਂ ਨੂੰ ਛੁੱਟੀਆਂ

ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਕੂਲਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਇਨ-ਕਲਾਸ ਲਰਨਿੰਗ ਨੂੰ ਤਰਜੀਹ ਦਿੱਤੀ ਜਾਵੇਗੀ | ਕਾਫੀ ਲੰਬੇ ਸਮੇਂ ਤੋਂ ਸਕੂਲਾਂ ‘ਚ ਲਗਾਤਾਰ ਕੋਵਿਡ ਆਊਟਬ੍ਰੇਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਜਿਸ ਨੂੰ ਦੇਖਦਿਆਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸਕੂਲਾਂ ਨੂੰ ਮੁੜ ਬੰਦ ਕਰ ਦਿੱਤਾ ਜਾਵੇਗਾ ਅਤੇ ਔਨਲਾਈਨ ਲਰਨਿੰਗ ਦੇ ਜ਼ਰੀਏ ਬੱਚਿਆਂ ਨੂੰ ਪੜ੍ਹਾਈ ਕਰਵਾਈ ਜਾਵੇਗੀ | ਜਿਸ ‘ਤੇ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਗੱਲ ਕਰਦਿਆਂ ਕਿਹਾ ਕਿ ਇਸ ਸਮੇਂ ਬੱਚਿਆਂ ਦੀ ਮੈਂਟਲ ਹੈਲਥ ਅਤੇ ਲਰਨਿੰਗ ਵਾਸਤੇ ਇਨ ਕਲਾਸ ਲਰਨਿੰਗ ਬੇਹੱਦ ਹੀ ਜ਼ਰੂਰੀ ਹੈ | ਸਿੱਖਿਆ ਮੰਤਰੀ ਨੇ ਆਪਣੇ ਟਵੀਟ ਦੇ ਜ਼ਰੀਏ ਇਹ ਵੀ ਸਪਸ਼ਟ ਕਰ ਦਿਤਾ ਹੈ ਕਿ ਬੱਚਿਆਂ ਨੂੰ ਮਾਰਚ ‘ਚ ਹੋਣ ਵਾਲਿਆਂ ਛੁੱਟੀਆਂ ਹੁਣ ਅਪ੍ਰੈਲ ‘ਚ ਤੈਅ ਕੀਤੇ ਹੋਏ ਸਮੇਂ ਦੌਰਾਨ ਹੀ ਹੋਣਗੀਆਂ |

You might also like More from author

Comments are closed.