Parvasi |Radio |Parvasi TV |Punjabi Newspaper |Youtube |Business Pages

ਕੋਰੋਨਾ ਕਾਰਨ ਅੱਜ ਤੋਂ ਬੰਦ ਰਹਿਣਗੇ ਟੋਰਾਂਟੋ ਦੇ 22 ਸਕੂਲ

ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਕੋਵਿਡ-19 ਜਾਂਚ ਕਾਰਨ ਉਨ੍ਹਾਂ ਵੱਲੋਂ ਆਪਣੇ ਨੌਂ ਸਕੂਲ ਬੰਦ ਕੀਤੇ ਜਾ ਰਹੇ ਹਨ। ਇਹ ਫੈਸਲਾ ਮੰਗਲਵਾਰ ਯਾਨੀ ਅੱਜ ਤੋਂ ਹੀ ਪ੍ਰਭਾਵੀ ਹੋਵੇਗਾ।ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਸੇਂਟ ਗ੍ਰੈਗਰੀ, ਜੇਮਜ਼ ਕੁਲਨਾਨ, ਬਲੈਸਡ ਟ੍ਰਿਨਿਟੀ, ਸੇਂਟ ਬ੍ਰਿਜਿਡ, ਸੇਂਟ ਪੈਟ੍ਰਿਕ, ਨੀਲ ਮੈਕਨੀਲ, ਆਲ ਸੇਂਟਸ, ਸਟੈਲਾ ਮੈਰਿਸ ਅਤੇ ਸੇਂਟ ਐਂਥਨੀ ਸਕੂਲਾਂ ਵਿੱਚ ਜਾਣ ਵਾਲੇ ਬੱਚੇ ਹੁਣ ਆਨਲਾਈਨ ਪੜ੍ਹਾਈ ਕਰਨਗੇ। ਟੀਪੀਐਚ ਦੀ ਸਲਾਹ ਉੱਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਵੀ ਆਪਣੇ 11 ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਅਜੇ ਤੱਕ ਇਸ ਸਬੰਧ ਵਿੱਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਕੋਵਿਡ-19 ਦੇ ਕਿੰਨੇ ਸ਼ੱਕੀ ਮਾਮਲੇ ਹਨ ‘ਤੇ ਜੇ ਹਨ ਤਾਂ ਕੀ ਉਹ ਵਧੇਰੇ ਕੰਟੇਜੀਅਸ ਵੇਰੀਐਂਟਸ ਦੇ ਹਨ। ਜਿਹੜੇ ਵਿਦਿਆਰਥੀ ਨਿਜੀ ਤੌਰ ਉੱਤੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਲਈ ਜਾ ਰਹੇ ਸਨ ਹੁਣ ਉਹ ਆਨਲਾਈਨ ਲਰਨਿੰਗ ਹੀ ਕਰਨਗੇ। ਟੋਰਾਂਟੋ ਪਬਲਿਕ ਹੈਲਥ (ਟੀ ਪੀ ਐਚ)ਵੱਲੋਂ ਕੋਵਿਡ-19 ਕਾਰਨ ਹੇਠ ਲਿਖੇ 22 ਸਕੂਲਾਂ ਨੂੰ ਬੰਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਹ ਹਨ ਸਕੂਲਾਂ ਦੀ ਲਿਸਟ ਜਿਨ੍ਹਾਂ ਨੂੰ ਫਿਲਹਾਲ ਬੰਦ ਕਰਨ ਦੇ ਹੁਕਮ ਜਾਰੀ ਹੋ ਚੁਕੇ ਹਨ |

You might also like More from author

Comments are closed.