Parvasi |Radio |Parvasi TV |Punjabi Newspaper |Youtube |Business Pages

ਮਿਸੀਸਾਗਾ ਵਿੱਚ ਹੁਣ ਲਾਏ ਜਾਣਗੇ ਆਟੋਮੇਟਿਡ ਸਪੀਡ ਐਨਫੋਰਸਮੈਂਟ ਕੈਮਰੇ

ਮਿਸੀਸਾਗਾ ਵਿਚਲੇ ਡਰਾਈਵਰ ਜੀਟੀਏ ਦੇ ਉਨ੍ਹਾਂ ਚੰਦ ਡਰਾਈਵਰਾਂ ਵਿੱਚੋਂ ਸਨ ਜਿਨ੍ਹਾਂ ਨੂੰ ਹੁਣ ਤੱਕ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਉੱਤੇ ਜੁਰਮਾਨਾ ਨਹੀਂ ਸੀ ਭਰਨਾ ਪੈਂਦਾ ਜਾਂ ਉਹ ਜੁਰਮਾਨਿਆਂ ਤੋਂ ਹੁਣ ਤੱਕ ਬਚਦੇ ਰਹੇ ਸਨ ਪਰ ਹੁਣ ਇਹ ਸੱਭ ਖਤਮ ਹੋਣ ਜਾ ਰਿਹਾ ਹੈ। ਮਿਸੀਸਾਗਾ ਵਿੱਚ ਥਾਂ ਥਾਂ ਉੱਤੇ ਹੁਣ ਅਜਿਹੇ ਸਾਈਨ ਬੋਰਡ ਲਾਏ ਜਾ ਰਹੇ ਹਨ ਜਿਨ੍ਹਾਂ ਉੱਤੇ ਇਹ ਜਾਣਕਾਰੀ ਦਰਜ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਕੈਮਰੇ ਲਾਏ ਜਾਣਗੇ, ਜਿਹੜੇ ਤੇਜ਼ ਰਫਤਾਰ ਨਾਲ ਚਲਾਈਆਂ ਜਾਣ ਵਾਲੀਆਂ ਗੱਡੀਆਂ ਦੀਆਂ ਤਸਵੀਰਾਂ ਲੈ ਲੈਣਗੇ। ਵਾਰਡ ਨੂੰ 9 ਦੇ ਕਾਊਂਸਲਰ ਤੇ ਰੋਡ ਸੇਫਟੀ ਕਮੇਟੀ ਦੇ ਚੇਅਰ ਪੈਟ ਸੈਤੀਓ ਨੇ ਦੱਸਿਆ ਕਿ ਅਸੀਂ ਜਾਣਦੇ ਹਾਂ ਕਿ ਤੇਜ਼ ਰਫਤਾਰੀ ਗੰਭੀਰ ਸਮੱਸਿਆ ਹੈ ‘ਤੇ ਲੋਕਾਂ ਨੂੰ ਹੌਲੀ ਗੱਡੀ ਚਲਾਉਣ ਲਈ ਸਮਝਾਉਣ ਵਾਸਤੇ ਸਾਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।

You might also like More from author

Comments are closed.