Parvasi |Radio |Parvasi TV |Punjabi Newspaper |Youtube |Business Pages

ਸਿੱਖ ਹੈਰੀਟੇਜ ਮੰਥ ਦੌਰਾਨ ਚਲਾਈ ਜਾਵੇਗੀ ਫੂਡ ਡਰਾਈਵ ‘ਤੇ ਕੱਢੀ ਜਾਵੇਗੀ ਮੋਟਰਸਾਈਕਲ ਰਾਈਡ

322ਵੇਂ ਸਾਲਾਨਾ ਖਾਲਸਾ ਡੇਅ ਦੇ ਜਸ਼ਨਾਂ ‘ਤੇ ਸਿੱਖ ਹੈਰੀਟੇਜ ਮੰਥ ਦੇ ਜਸ਼ਨ ਮਨਾਉਣ ਲਈ ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਉਂਸਲ ਅਤੇ ਸਿੱਖ ਮੋਟਰਸਾਈਕਲ ਕਲੱਬ ਆਫ ਓਨਟਾਰੀਓ ਵੱਲੋਂ ਜੀਟੀਏ ਵਿੱਚ ਵੱਖ ਵੱਖ ਫੂਡ ਬੈਂਕਸ ਦੀ ਮਦਦ ਲਈ ਰਾਈਡ ‘ਤੇ ਫੂਡ ਡਰਾਈਵ ਆਯੋਜਿਤ ਕੀਤੀ ਗਈ ਹੈ। ਮਹਾਂਮਾਰੀ ਕਾਰਨ ਲਗਾਤਾਰ ਦੂਜੇ ਸਾਲ ਨਗਰ ਕੀਰਤਨ ਨੂੰ ਰੱਦ ਕਰਨਾ ਪਿਆ ਹੈ | 24 ਅਪਰੈਲ,2021 ਨੂੰ ਸੋਸ਼ਲ ਡਿਸਟੈਂਸਿੰਗ ਨੂੰ ਬਰਕਰਾਰ ਰੱਖਦਿਆਂ ਹੋਇਆਂ ਇੱਕ ਮੋਟਰਸਾਈਕਲ ਰਾਈਡ ਕੱਢੀ ਜਾਵੇਗੀ। ਇਹ ਰਾਈਡ ਸਿੱਖ ਹੈਰੀਟੇਜ ਗੁਰਦੁਆਰਾ ਸਾਹਿਬ, ਬਰੈਂਪਟਨ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਵਾਲੇ ਰੂਟ ਉੱਤੇ ਹੁੰਦੇ ਹੋਇਆਂ ਡਾਊਨਟਾਊਨ ਟੋਰਾਂਟੋ ਤੋਂ ਲੰਘ ਕੇ ਗੁਰਸਿੱਖ ਸਭਾ ਕੈਨੇਡਾ, ਸਕਾਰਬੌਰੋ ਉੱਤੇ ਮੁੱਕੇਗੀ ‘ਤੇ ਫਿਰ ਉੱਥੇ ਹੀ ਇੱਕਠਾ ਕੀਤਾ ਗਿਆ ਫੂਡ ਵੱਖ ਵੱਖ ਫੂਡ ਬੈਂਕਸ ਨੂੰ ਦਿੱਤਾ ਜਾਵੇਗਾ। ਇਸ ਦੌਰਾਨ ਜੀਟੀਏ ਭਰ ਵਿੱਚ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਖਰਾਬ ਨਾ ਹੋਣ ਵਾਲੀਆਂ ਫੂਡ ਆਈਟਮਜ਼ ਦਿੱਤੀਆਂ ਜਾ ਸਕਦੀਆਂ ਹਨ ‘ਤੇ ਆਉਣ ਵਾਲੇ ਹਫਤਿਆਂ ਵਿੱਚ ਉਨ੍ਹਾਂ ਲੋਕੇਸ਼ਨਾਂ ਬਾਰੇ ਦੱਸਿਆ ਜਾਵੇਗਾ ਜਿੱਥੇ ਫੂਡ ਆਈਟਮਜ਼ ਦਿੱਤੀਆਂ ਜਾ ਸਕਦੀਆਂ ਹਨ।

You might also like More from author

Comments are closed.