ਅਮਰੀਕਾ ‘ਚ 19 ਅਪ੍ਰੈਲ ਤੋਂ ਹਰ ਇਕ ਬਾਲਗ ਨੂੰ ਲੱਗੇਗਾ ਕੋਰੋਨਾ ਟੀਕਾ – ਅਮਰੀਕੀ ਰਾਸ਼ਟਰਪਤੀ
Parvasi News, America
Similar stories
ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਕਿਹਾ ਹੈ ਕਿ ਉਹਨਾਂ ਦੇ ਪ੍ਰਸ਼ਾਸਨ ਨੇ ਸਿਰਫ 75 ਦਿਨਾਂ ਦੇ ਅੰਦਰ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਹੈ ਅਤੇ ਦੇਸ਼ ‘ਚ 19 ਅਪ੍ਰੈਲ ਤੋਂ ਹਰ ਇਕ ਬਾਲਗ ਨੂੰ ਟੀਕਾ ਲੱਗ ਸਕੇਗਾ | ਰਾਸ਼ਟਰਪਤੀ ਦੇ ਮੁਤਾਬਿਕ ਹੁਣ ਅਮਰੀਕਾ ਦਾ ਹਰ ਇਕ ਬਾਲਗ 19 ਅਪ੍ਰੈਲ ਤੋਂ ਟੀਕਾ ਲਗਵਾ ਸਕੇਗਾ ਅਤੇ ਟੀਕਾਕਰਨ ਮੁਹਿੰਮ ਦਾ ਵਿਸਥਾਰ ਹੋਵੇਗਾ | Biden ਨੇ ਆਪਣੇ ਪ੍ਰਸ਼ਾਸਨ ਦੇ ਸ਼ੁਰੂਵਾਤੀ 100 ਦਿਨ ਦੇ ਅੰਦਰ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ ਪਰ ਉਹਨਾਂ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕਰਵਾ ਦਿੱਤਾ ਹੈ |
Comments are closed.