Parvasi |Radio |Parvasi TV |Punjabi Newspaper |Youtube |Business Pages

ਓਨਟਾਰੀਓ ਵਿੱਚ ਹੁਣ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ

Parvasi News, Ontario

 

ਪ੍ਰੋਵਿੰਸ ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਨ ਦੇ ਸੰਕੇਤ ਦਿੱਤੇ ਗਏ ਹਨ। ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦੂਜਾ ਪੜਾਅ ਅਪਰੈਲ ਤੋਂ ਜੂਨ ਦਰਮਿਆਨ ਚੱਲੇਗਾ। ਇਸ ਫੇਜ਼ ਦੇ ਸਬੰਧ ਵਿੱਚ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 60 ਸਾਲ ਤੋਂ ਉੱਪਰ ਦੇ ਲੋਕਾਂ, ਕੇਅਰਗਿਵਰਜ਼, ਹਾਈ ਰਿਸਕ ਦੀ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਪ੍ਰੋਵਿੰਸ ਵੱਲੋਂ ਸੱਭ ਤੋਂ ਕਮਜੋ਼ਰ ਲੋਕਾਂ ਦੇ ਟੀਕਾਕਰਣ ਦੀ ਮੁਹਿੰਮ ਨੂੰ ਪਹਿਲ ਦੇਣ ਦਾ ਫੈਸਲਾ ਰੰਗ ਲਿਆਉਣ ਲੱਗਿਆ ਹੈ। ਜਿਹੜੇ ਲੋਕ ਘਰ ਤੋਂ ਕੰਮ ਨਹੀਂ ਕਰ ਸਕਦੇ ਉਹ ਹੁਣ ਜੂਨ ਦੇ ਸ਼ੁਰੂ ਦੀ ਥਾਂ ਮਈ ਦੇ ਅੱਧ ਤੱਕ ਟੀਕਾਕਰਣ ਕਰਵਾ ਸਕਣਗੇ।ਪ੍ਰੋਵਿੰਸ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕ ਬੁੱਧਵਾਰ ਤੋਂ ਹੀ ਓਨਟਾਰੀਓ ਦੇ ਆਨਲਾਈਨ ਪੋਰਟਲ ਰਾਹੀਂ ਵੈਕਸੀਨ ਅਪੁਆਇੰਟਮੈਂਟਸ ਬੁੱਕ ਕਰਵਾ ਸਕਣਗੇ। ਦੂਜੇ ਪੜਾਅ ਵਿੱਚ ਰਿਸਕ ਫੈਕਟਰਜ਼ ਦੇ ਆਧਾਰ ਜਿਵੇਂ ਕਿ ਉਮਰ, ਗੁਆਂਢ, ਮੌਜੂਦਾ ਸਿਹਤ ਸਬੰਧੀ ਹਾਲਾਤ, ਘਰ ਤੋਂ ਕੰਮ ਨਾ ਕਰ ਸਕਣ ਦੀ ਮਜਬੂਰੀ ਤੇ 60 ਤੋਂ 79 ਸਾਲ ਦੀ ਉਮਰ ਵਰਗ ਹੋਣਗੇ। ਪਹਿਲਾ ਪੜਾਅ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਮਾਰਚ ਦੇ ਅੰਤ ਤੱਕ ਚੱਲਿਆ ਤੇ ਇਸ ਦੌਰਾਨ ਮੁੱਖ ਤਵੱਜੋ ਹੈਲਥ ਕੇਅਰ ਵਰਕਰਜ਼, ਸੀਨੀਅਰਜ਼ ਤੇ 80 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਉੱਤੇ ਦਿੱਤੀ ਗਈ। ਦੂਜਾ ਪੜਾਅ ਮੁਕੰਮਲ ਹੋਣ ਤੋਂ ਬਾਅਦ 16 ਸਾਲ ਤੇ 59 ਦਰਮਿਆਨ ਸਾਰੇ ਉਮਰ ਵਰਗ ਦੇ ਲੋਕਾਂ ਨੂੰ ਜੁਲਾਈ ਤੋਂ ਬਾਅਦ ਟੀਕੇ ਲੱਗਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।

You might also like More from author

Comments are closed.