ਪ੍ਰੀਮੀਅਰਜ਼ ਨਾਲ ਤੀਜੀ ਵੇਵ ਬਾਰੇ ਚਿੰਤਾ ਸਾਂਝੀ ਕਰਨਗੇ ਟਰੂਡੋ
Parvasi News, Canada
ਫੈਡਰਲ ਸਰਕਾਰ ਵੱਲੋਂ ਕੋਵਿਡ-19 ਵੈਕਸੀਨ ਦੀ ਡਲਿਵਰੀ ਬਾਰੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਟੀਕਾ ਟਿੱਪਣੀਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਲਦ ਹੀ ਸੂਬਿਆਂ ਦੇ ਪ੍ਰੀਮੀਅਰਜ਼ ਨਾਲ ਗੱਲ ਕਰਨਗੇ | ਟਰੂਡੋ ਨੇ ਆਖਿਆ ਕਿ ਉਹ ਇਸ ਹਫਤੇ ਪ੍ਰੀਮੀਅਰਜ਼ ਨਾਲ ਗੱਲਬਾਤ ਕਰਨਗੇ ‘ਤੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਜਾਵੇਗਾ ਕਿ ਫੈਡਰਲ ਸਰਕਾਰ ਮਹਾਂਮਾਰੀ ਦੀ ਇਸ ਤੀਜੀ ਵੇਵ ਦਰਮਿਆਨ ਕੈਨੇਡੀਅਨਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।ਟਰੂਡੋ ਨੇ ਆਖਿਆ ਕਿ ਅਸੀਂ ਅਜਿਹੀ ਸਥਿਤੀ ਵਿੱਚ ਫਸੇ ਹੋਏ ਹਾਂ ਜਿੱਥੇ ਹਰ ਕੋਈ ਥੱਕ ਚੁੱਕਿਆ ਹੈ। ਪਰਿਵਾਰ, ਵਰਕਰਜ਼, ਕਾਰੋਬਾਰ, ਫਰੰਟ ਲਾਈਨ ਵਰਕਰਜ਼ ਸਗੋਂ ਲੀਡਰ ਵੀ ਅੱਕ ਥੱਕ ਚੁੱਕੇ ਹਨ। ਇਹ ਸਾਲ ਕਾਫੀ ਲੰਮਾਂ ਰਿਹਾ ਹੈ। ਟਰੂਡੋ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨਾਲ ਮੰਗਲਵਾਰ ਨੂੰ ਗੱਲ ਕੀਤੀ ਜਾਣੀ ਸੀ ‘ਤੇ ਹੁਣ ਉਹ ਕੱਲ੍ਹ ਨੂੰ ਪ੍ਰੀਮੀਅਰਜ਼ ਨਾਲ ਗੱਲ ਕਰਨਗੇ। ਟਰੂਡੋ ਨੇ ਆਖਿਆ ਕਿ ਉਹ ਹਰ ਹੱਲ ਲੱਭਣਗੇ ਜਿਸ ਰਾਹੀਂ ਫੈਡਰਲ ਸਰਕਾਰ ਪ੍ਰੋਵਿੰਸਾਂ ਦੀ ਮਦਦ ਕਰ ਸਕੇ। ਇਸ ਵਿੱਚ ਵੈਕਸੀਨੇਸ਼ਨ ਦੀ ਵੰਡ ਵੀ ਸ਼ਾਮਲ ਹੈ। ਟਰੂਡੋ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਹਸਪਤਾਲਾਂ ਲਈ ਕੋਵਿਡ-19 ਦੇ ਮਾਮਲਿਆਂ ਵਿੱਚ ਹੋਣ ਵਾਲੇ ਵਾਧੇ ਦੇ ਕੀ ਮਾਇਨੇ ਹਨ। ਇਸ ਦੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕੀਤੇ ਜਾਣ ਦੀ ਕੀ ਅਹਿਮੀਅਤ ਹੈ।
Comments are closed.