ਅਪਰੈਲ ਦੀ ਬ੍ਰੇਕ ਵਿੱਚ ਵਿਦਿਆਰਥੀਆਂ ‘ਤੇ ਸਟਾਫ ਦੇ ਹੋਣਗੇ ਏਸਿੰਪਟੋਮੈਟਿਕ ਟੈਸਟ
Pravasi News, GTA
ਓਨਟਾਰੀਓ ਸਰਕਾਰ ਵੱਲੋਂ ਆਉਣ ਵਾਲੀ ਅਪਰੈਲ ਬ੍ਰੇਕ ਵਿੱਚ ਸਕੂਲ ਜਾਣ ਵਾਲੇ ਵਿਦਿਆਰਥੀਆਂ ‘ਤੇ ਸਟਾਫ ਦੀ ਏਸਿੰਪਟੋਮੈਟਿਕ ਟੈਸਟਿੰਗ ਕਰਵਾਈ ਜਾਵੇਗੀ।ਪਹਿਲਾਂ ਵਿਦਿਆਰਥੀਆਂ ਨੂੰ ਏਸਿੰਪਟੋਮੈਟਿਕ ਟੈਸਟਿੰਗ ਉਸ ਸੂਰਤ ਵਿੱਚ ਕਰਵਾਉਣੀ ਪੈਂਦੀ ਸੀ ਜਦੋਂ ਉਹ ਕਿਸੇ ਕੋਵਿਡ-19 ਆਊਟਬ੍ਰੇਕ ਦੌਰਾਨ ਕਿਸੇ ਪਾਜ਼ੀਟਿਵ ਕੇਸ ਦੇ ਸੰਪਰਕ ਵਿੱਚ ਆਏ ਹੁੰਦੇ ਸਨ। ਇਸ ਤੋਂ ਇਲਾਵਾ ਇਹ ਟੈਸਟ ਉਦੋਂ ਹੁੰਦੇ ਸੀ ਜਦੋਂ ਕੁੱਝ ਚੋਣਵੇਂ ਸਕੂਲਾਂ ਵਿੱਚ ਵੱਡੀ ਪੱਧਰ ਉੱਤੇ ਪੀਰੀਆਡਿਕ ਸਰਵੇਲੈਂਸ ਟੈਸਟਿੰਗ ਪ੍ਰੋਗਰਾਮ ਚਲਾਇਆ ਜਾਂਦਾ ਸੀ।ਪਰ ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਅਪਰੈਲ 12-18 ਦੇ ਹਫਤੇ ਲਈ ਸਾਰੇ ਵਿਦਿਆਰਥੀਆਂ ਤੇ ਸਕੂਲ ਦੇ ਸਟਾਫ ਦੀ ਓਨਟਾਰੀਓ ਦੇ 180 ਅਸੈੱਸਮੈਂਟ ਸੈਂਟਰਾਂ ਉੱਤੇ ਏਸਿੰਪਟੋਮੈਟਿਕ ਟੈਸਟਿੰਗ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਵਿਦਿਆਰਥੀਆਂ ‘ਤੇ ਸਟਾਫ ਜਿਨ੍ਹਾਂ ਨੂੰ ਕੋਈ ਸਿੰਪਟਮ ਨਹੀਂ ਹੈ ਉਨ੍ਹਾਂ ਦਾ ਵੀ ਕੋਵਿਡ-19 ਟੈਸਟ ਸਬੰਧਤ ਫਾਰਮੇਸੀਜ਼ ਵਿੱਚ ਹੋ ਸਕਦਾ ਹੈ।ਇਹ ਏਸਿੰਪਟੋਮੈਟਿਕ ਟੈਸਟਿੰਗ ਇਸ ਲਈ ਵੀ ਕਰਵਾਈ ਜਾ ਰਹੀ ਹੈ ਤਾਂ ਕਿ ਬ੍ਰੇਕ ਤੋਂ ਬਾਅਦ ਕੋਵਿਡ-19 ਦੇ ਮਾਮਲਿਆਂ ਵਿੱਚ ਅਚਾਨਕ ਵਾਧਾ ਨਾ ਹੋ ਜਾਵੇ।
Comments are closed.