Parvasi |Radio |Parvasi TV |Punjabi Newspaper |Youtube |Business Pages

ਰਵੀ ਸਿੰਘ ਦੀ ਸਿਹਤ ਖਰਾਬ, ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ, ਹੋਵੇਗਾ ਆਪ੍ਰੇਸ਼ਨ

Parvasi News, America

ਖਾਲਸਾ ਏਡ ਰਾਹੀਂ ਅੰਤਰਰਾਸ਼ਟਰੀ ਪੱਧਰ ’ਤੇ ਸਮਾਜ ਸੇਵੀ ਕੰਮਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਰਵੀ ਸਿੰਘ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਸੋਸ਼ਲ ਮੀਡੀਆ ’ਤੇ ਆਪਣੀ ਸਿਹਤ ਵਿਗੜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਵੀ ਸਿੰਘ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਮੇਰੇ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ ਅਤੇ ਅੱਜ ਮੇਰਾ ਪਹਿਲਾ ਆਪ੍ਰੇਸ਼ਨ ਹੈ ਤੇ ਮੈਨੂੰ ਉਮੀਦ ਹੈ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਮੈਂ ਜਲਦੀ ਠੀਕ ਹੋ ਜਾਵਾਂਗਾ। ਰਵੀ ਸਿੰਘ ਨੇ ਇਹ ਵੀ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਂ ਆਪ੍ਰੇਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਤੁਹਾਡੇ ਨਾਲ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗਾ। ਜਾਣਕਾਰੀ ਦੇ ਦਈਏ ਕਿ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਵਲੋਂ ਕਈ ਸਮਾਜਿਕ ਕੰਮਾਂ ‘ਚ ਆਪਣਾ ਯੋਗਦਾਨ ਪਾਇਆ ਗਿਆ ਹੈ ਅਤੇ ਉਹਨਾਂ ਦੇ ਕੰਮਾਂ ਦੀ ਹਰ ਕੋਈ ਸ਼ਲਾਘਾ ਵੀ ਕਰਦਾ ਹੈ | ਬੇਸ਼ੱਕ ਉਹ ਭਾਰਤ ‘ਚ ਕਿਸਾਨ ਅੰਦੋਲਨ ਹੋਵੇ ਜਾ ਫਿਰ ਕਿਸੇ ਵੀ ਦੇਸ਼ ‘ਤੇ ਮੁਸੀਬਤ ਆਈ ਹੋਵੇ, ਖਾਲਸਾ ਏਡ ਹਮੇਸ਼ਾ ਲੋਕਾਂ ਦੀ ਭਲਾਈ ਕਰਨ ਲਈ ਉਥੇ ਪਹੁੰਚ ਜਾਂਦੇ ਹਨ | ਆਪਣੇ ਟਵੀਟ ‘ਚ ਰਵੀ ਸਿੰਘ ਕਹਿੰਦੇ ਨੇ ਕੇ ਮੈਂ ਤੁਹਾਨੂੰ ਜ਼ਰੂਰੀ ਜਾਣਕਾਰੀ ਦੇਣਾ ਚਾਹੁੰਦਾ ਹਾਂ | ਪਿਛਲੇ 22 ਸਾਲਾਂ ਤੋਂ ਗੁਰੂ ਸਾਹਿਬ ਕਿਰਪਾ ਕਰਕੇ ਸੇਵਾ ਲੈ ਰਹੇ ਹਨ, ਪਰ ਸੇਵਾ ਦੇ ਪਹਿਲੇ ਦਸ ਸਾਲ ‘ਚ ਹੋਈ ਦੌੜ ਭੱਜ ਅਤੇ ਦੁਨੀਆਂ ਦੇ ਅਲੱਗ ਅਲੱਗ ਜਗਾਵਾਂ ਦੇ ਹਾਲਾਤਾਂ ਅਨੁਸਾਰ ਮੈ ਆਪਣੇ ਖਾਣ ਪੀਣ ਅਤੇ ਸਿਹਤ ਦਾ ਚੰਗੀ ਤਰਾਂ ਧਿਆਨ ਨਹੀ ਰੱਖ ਸਕਿਆ| ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ | ਓਹਨਾ ਨਾਲ ਹੀ ਲਿਖਿਆ ਕਿ ਕਿਰਪਾ ਕਰਕੇ ਕੋਈ ਫਿਕਰ ਨਾ ਕਰਿਓ ਅਤੇ ਮੈਨੂੰ ਉਮੀਦ ਹੈ ਕਿ ਮੈਂ ਜਲਦੀ ਠੀਕ ਹੋ ਜਾਵਾਂਗਾ| ਉਹਨਾਂ ਨਾਲ ਹੀ ਕਿਹਾ ਕਿ ਅਪ੍ਰੇਸ਼ਨ ਹੋਣ ਤੋਂ ਬਾਅਦ ਜਲਦੀ ਹੀ ਮੈਂ ਤੁਹਾਨੂੰ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਦੇਵਾਂਗਾ | ਇਸ ਟਵੀਟ ਤੋਂ ਬਾਅਦ ਕਈ ਲੋਕਾਂ ਵਲੋਂ ਰੀਟਵੀਟ ਕਰਕੇ ਉਹਨਾਂ ਦੀ ਸਿਹਤ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਠੀਕ ਹੋਣ ਲਈ ਸ਼ੁਭਕਾਮਨਾਵਾ ਦਿਤੀਆਂ ਹਨ |

You might also like More from author

Comments are closed.