Parvasi |Radio |Parvasi TV |Punjabi Newspaper |Youtube |Business Pages

ਪ੍ਰਿੰਸ ਫਿਲਿਪ ਨਹੀਂ ਰਹੇ,ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Parvasi News, World

ਬ੍ਰਿਟੇਨ ਦੀ ਮਹਾਰਾਣੀ ਏਲਿਜਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦੀ ਮੌਤ ਹੋ ਗਈ ਹੈ। ਉਹ 99 ਸਾਲ ਦੇ ਸਨ। ਪ੍ਰਿੰਸ ਫਿਲਿਪ ਨੂੰ ਹਾਲ ਹੀ ਵਿਚ ਅਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿੱਥੋਂ ਹਾਰਟ ਇਨਫੇਕਸ਼ਨ ਦਾ ਇਲਾਜ ਕਰਵਾਉਣ ਤੋਂ ਬਾਅਦ ਉਹ ਘਰ ਪਰਤੇ ਸਨ। ਰਾਇਲ ਫੈਮਿਲੀ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, ਬੇਹੱਦ ਦੁੱਖ ਦੇ ਨਾਲ ਮਹਾਰਾਣੀ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਪਤੀ ਅਤੇ ਡਿਊਕ ਆਫ ਏਡਿਨਬਰਗ ਪ੍ਰਿੰਸ ਫਿਲਿਪ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਵਿੰਡਸਰ ਕੈਸਲ ਵਿਚ ਸ਼ੁੱਕਰਵਾਰ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਟਵੀਟ ਦੇ ਜ਼ਰੀਏ ਪ੍ਰਿੰਸ ਫਿਲਿਪ ਨੂੰ ਯਾਦ ਕੀਤਾ ਅਤੇ ਕਿਹਾ ਕਿ ਅੱਜ ਪ੍ਰਿੰਸ ਫਿਲਿਪ ਦੀ ਮੌਤ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਹੋਇਆ ਅਤੇ ਕਿਹਾ ਕਿ ਪ੍ਰਿੰਸ ਫਿਲਿਪ ਇੱਕ ਮਹਾਨ ਉਦੇਸ਼ ਅਤੇ ਦ੍ਰਿੜਤਾ ਵਾਲੇ ਆਦਮੀ ਸਨ, ਜਿਹੜੇ ਦੂਜਿਆਂ ਪ੍ਰਤੀ ਫਰਜ਼ ਦੀ ਭਾਵਨਾ ਨਾਲ ਪ੍ਰੇਰਿਤ ਸਨ, ਪ੍ਰਿੰਸ ਫਿਲਿਪ ਨੇ ਸਾਡੇ ਦੇਸ਼ – ਅਤੇ ਵਿਸ਼ਵ ਦੇ ਸਮਾਜਿਕ ਤਾਣੇ ਬਾਣੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ |

You might also like More from author

Comments are closed.