Parvasi |Radio |Parvasi TV |Punjabi Newspaper |Youtube |Business Pages

ਮਿਸੀਸਾਗਾ ਵਿੱਚ ਹੇਟ ਕ੍ਰਾਈਮ ਦੇ ਸਬੰਧ ਵਿੱਚ ਇੱਕ ਪੁਰਸ਼ ਤੇ ਮਹਿਲਾ ਚਾਰਜ

ਮਿਸੀਸਾਗਾ ਵਿੱਚ ਕਥਿਤ ਤੌਰ ਉੱਤੇ ਵਾਪਰੇ ਹੇਟ ਕ੍ਰਾਈਮ ਦੇ ਸਬੰਧ ਵਿੱਚ ਇੱਕ ਪੁਰਸ਼ ਤੇ ਮਹਿਲਾ ਨੂੰ ਕਈ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਪਿਛਲੇ ਮਹੀਨੇ ਮੈਵਿਸ ਰੋਡ ‘ਤੇ ਹਿੱਲਕ੍ਰੈਸਟ ਐਵਨਿਊ ਦੇ ਇੱਕ ਹਾਰਡਵੇਅਰ ਸਟੋਰ ਦੇ ਪਾਰਕਿੰਗ ਲੌਟ ਵਿੱਚ ਦੋ ਵਿਅਕਤੀਆਂ ਦੀ ਦੋ ਹੋਰਨਾਂ ਵਿਅਕਤੀਆਂ ਨਾਲ ਬਹਿਸ ਹੋ ਗਈ। ਬਹਿਸ ਐਨੀ ਵੱਧ ਗਈ ਕਿ ਇੱਕ ਮਸ਼ਕੂਕ ਆਪਣੇ ਟਰੱਕ ਵਿੱਚੋਂ ਹਥਿਆਰ ਲੈ ਆਇਆ ‘ਤੇ ਉਸ ਨੇ ਉਸ ਜੋੜੇ ਖਿਲਾਫ ਨਸਲੀ ਟਿੱਪਣੀਆਂ ਕਰਨੀਆਂ ਸੁ਼ਰੂ ਕਰ ਦਿੱਤੀਆਂ ‘ਤੇ ਉਨ੍ਹਾਂ ਨੂੰ ਧਮਕਾਉਣਾ ਵੀ ਸ਼ੁਰੂ ਕਰ ਦਿੱਤਾ। ਦੇਖਦਿਆਂ ਹੀ ਦੇਖਦਿਆਂ ਦੂਜੇ ਮਸ਼ਕੂਕ ਨੇ ਉਸ ਜੋੜੇ ਦੀ ਗੱਡੀ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਫਿਰ ਇਹ ਜੋੜਾ ਪੁਲਿਸ ਦੇ ਮੌਕੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਉੱਥੋਂ ਭੱਜ ਨਿਕਲਿਆ। ਜਾਂਚਕਾਰਾਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਮਿਸੀਸਾਗਾ ਦੀ 27 ਸਾਲਾ ਮਹਿਲਾ ਨੂੰ ਸ਼ਰਾਰਤ ਕਰਨ ਤੇ ਮਿਸੀਸਾਗਾ ਦੇ ਹੀ 24 ਸਾਲਾ ਵਿਅਕਤੀ ਨੂੰ ਹਥਿਆਰ ਨਾਲ ਹਮਲਾ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ ਹੈ। ਦੋਵਾਂ ਨੂੰ 25 ਜੂਨ ਨੂੰ ਬਰੈਂਪਟਨ ਦੀ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।

You might also like More from author

Comments are closed.