Parvasi |Radio |Parvasi TV |Punjabi Newspaper |Youtube |Business Pages

ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ ਬਜਟ : ਓਟੂਲ

Parvasi News, Canada

ਫਰੀਲੈਂਡ ਵੱਲੋਂ ਪੇਸ਼ ਕੀਤੇ ਗਏ ਬਜਟ ਉੱਤੇ ਹੁਣ ਆਉਣ ਵਾਲੇ ਦਿਨਾਂ ਵਿੱਚ ਹਾਊਸ ਆਫ ਕਾਮਨਜ਼ ਵਿੱਚ ਬਹਿਸ ਕੀਤੀ ਜਾਵੇਗੀ। ਜੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਕਿਸੇ ਹੋਰ ਵੱਡੀ ਪਾਰਟੀ ਦਾ ਸਮਰਥਨ ਹਾਸਲ ਨਹੀਂ ਹੁੰਦਾ ਤਾਂ ਸਰਕਾਰ ਹਫਤਿਆਂ ਵਿੱਚ ਹੀ ਡਿੱਗ ਜਾਵੇਗੀ ‘ਤੇ ਚੋਣਾਂ ਕਰਵਾਉਣੀਆਂ ਪੈਣਗੀਆਂ। ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਆਪਣੇ ਕਾਕਸ ਨਾਲ ਬਜਟ ਬਾਰੇ ਗੱਲ ਕਰਨਗੇ ‘ਤੇ ਫਿਰ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਬਜਟ ਦੇ ਪੱਖ ਵਿੱਚ ਵੋਟ ਪਾਉਣੀ ਹੈ ਜਾਂ ਵਿਰੋਧ ਵਿੱਚ ਵੋਟ ਪਾਉਣੀ ਹੈ। ਓਟੂਲ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਐਨਡੀਪੀ ਵੱਲੋਂ ਸਰਕਾਰ ਨੂੰ ਬਚਾਉਣ ਦੀ ਹਰ ਸੰਭਵ ਕੋਸਿ਼ਸ਼ ਕਰਨ ਦੇ ਕੀਤੇ ਗਏ ਕਰਾਰ ਕਾਰਨ ਬਜਟ ਸਬੰਧੀ ਫੈਸਲਾ ਉਨ੍ਹਾਂ ਵੱਲੋਂ ਹੀ ਕੀਤਾ ਜਾਵੇਗਾ। ਓਟੂਲ ਨੇ ਇਹ ਵੀ ਆਖਿਆ ਕਿ ਲਿਬਰਲਾਂ ਵੱਲੋਂ ਇਹ ਬਜਟ ਚੋਣਾਂ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਗਿਆ ਹੈ। ਇਸ ਦੌਰਾਨ ਬਜਟ ਉੱਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਬਜਟ ਵਿੱਚੋਂ ਵੈਲਥ ਟੈਕਸ, ਹੈਲਥ ਕੇਅਰ ਫੰਡਿੰਗ-ਜਿਸ ਦੀ ਸੱਭ ਤੋਂ ਵੱਧ ਲੋੜ ਸੀ, ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਮਦਦ ਦਾ ਜਿ਼ਕਰ ਤੱਕ ਨਾ ਹੋਣ ਉੱਤੇ ਚਿੰਤਾ ਪ੍ਰਗਟਾਈ। ਜਗਮੀਤ ਸਿੰਘ ਨੇ ਆਖਿਆ ਕਿ ਅਜਿਹੇ ਹਾਲਾਤ ਵਿੱਚ ਜਦੋਂ ਕੋਵਿਡ-19 ਮਾਮਲਿਆਂ ਵਿੱਚ ਰਿਕਾਰਡ ਵਾਧਾ ਹੋ ਰਿਹਾ ਹੈ, ਫੀਲਡ ਹੌਸਪਿਟਲ ਕਾਇਮ ਕੀਤੇ ਜਾ ਰਹੇ ਹਨ, ਲੋਕ ਬਿਮਾਰ ਪੈ ਰਹੇ ਹਨ ਤਾਂ ਮਹਾਂਮਾਰੀ ਦੇ ਇਸ ਦੌਰ ਵਿੱਚ ਚੋਣਾਂ ਕਰਵਾਉਣ ਲਈ ਮੁੱਢ ਬੰਨ੍ਹਣਾ ਕਿਸੇ ਵੀ ਆਗੂ ਲਈ ਬੜਾ ਹੀ ਗੈਰ ਜ਼ਿੰਮੇਵਰਾਨਾ ਫੈਸਲਾ ਹੋਵੇਗਾ।

You might also like More from author

Comments are closed.