Parvasi |Radio |Parvasi TV |Punjabi Newspaper |Youtube |Business Pages

ਟਰੂਡੋ ‘ਤੇ ਹੋਰ ਆਗੂ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰ

Parvasi News, Canada

ਓਨਟਾਰੀਓ ਵਿੱਚ ਹੁਣ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 40 ਸਾਲ ਤੇ ਇਸ ਤੋਂ ਵੱਧ ਕਰ ਦਿੱਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਆਪਣੀਆਂ ਪਹਿਲੀਆਂ ਡੋਜ਼ਾਂ ਲਈ ਆਪਣਾ ਨਾਂ ਰਜਿਸਟਰ ਕਰਵਾ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਦੇ ਆਗੂ ਵੀ ਵੈਕਸੀਨੇਸ਼ਨ ਕਰਵਾਉਣ ਲਈ ਕਾਹਲੇ ਹਨ। ਮੰਗਲਵਾਰ ਨੂੰ ਜਦੋਂ ਟਰੂਡੋ ਨੂੰ ਇਹ ਪੁੱਛਿਆ ਗਿਆ ਕਿ ਹੁਣ ਜਦੋਂ ਉਮਰ ਘਟਾਏ ਜਾਣ ਕਾਰਨ ਉਹ ਵੀ ਯੋਗ ਹੋ ਗਏ ਹਨ ਤਾਂ ਅਜਿਹੇ ਵਿੱਚ ਕੀ ਉਹ ਵੈਕਸੀਨੇਸ਼ਨ ਕਰਵਾਉਣਗੇ ਤਾਂ ਟਰੂਡੋ ਨੇ ਆਖਿਆ ਕਿ ਉਨ੍ਹਾਂ ਦਾ ਸਟਾਫ ਉਨ੍ਹਾਂ ਲਈ ਅਪੁਆਇੰਟਮੈਂਟ ਫਿਕਸ ਕਰ ਰਿਹਾ ਹੈ। ਮੰਗਲਵਾਰ ਨੂੰ ਫਾਰਮੇਸੀਜ਼ ਨਾਲ ਵਰਚੂਅਲ ਮੀਟਿੰਗ ਦੌਰਾਨ ਫਰੀਲੈਂਡ ਨੂੰ ਵੀ ਇਹੋ ਸਵਾਲ ਪੁੱਛਿਆ ਗਿਆ ਤੇ ਉਨ੍ਹਾਂ ਆਖਿਆ ਕਿ ਉਹ ਵੀ ਜਲਦ ਟੀਕਾਕਰਣ ਕਰਵਾਉਣਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਬੱਚੇ ਆਨਲਾਈਨ ਅਪੁਆਇੰਟਮੈਂਟ ਲਈ ਜ਼ੋਰ ਲਾ ਰਹੇ ਹਨ ਪਰ ਅਜੇ ਅਸੀਂ ਵੇਟਲਿਸਟ ਉੱਤੇ ਹਾਂ। ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਖਿਆ ਕਿ ਉਨ੍ਹਾਂ ਨੂੰ ਅਪੁਆਇੰਟਮੈਂਟ ਮਿਲ ਚੁੱਕੀ ਹੈ ਤੇ ਇਸ ਹਫਤੇ ਦੇ ਅੰਤ ਵਿੱਚ ਉਹ ਟੀਕਾਕਰਣ ਕਰਵਾਉਣਗੇ। ਐਨਡੀਪੀ ਆਗੂ ਜਗਮੀਤ ਸਿੰਘ ਨੂੰ ਓਟਵਾ ਵਿੱਚ ਬੁੱਧਵਾਰ ਨੂੰ ਵੈਕਸੀਨੇਸ਼ਨ ਲਈ ਅਪੁਆਇੰਟਮੈਂਟ ਮਿਲੀ ਹੈ। ਗ੍ਰੀਨ ਪਾਰਟੀ ਆਗੂ ਅਨੇਮੀ ਪਾਲ ਵੀ ਵੈਕਸੀਨੇਸ਼ਨ ਲਵਾਉਣ ਲਈ ਅਪੁਆਇੰਟਮੈਂਟ ਲੈਣ ਵਾਲਿਆਂ ਦੀ ਕਤਾਰ ਵਿੱਚ ਹੈ।

You might also like More from author

Comments are closed.