Parvasi |Radio |Parvasi TV |Punjabi Newspaper |Youtube |Business Pages

ਫਲੌਇਡ ਮਾਮਲੇ ਵਿੱਚ ਸਾਬਕਾ ਪੁਲਿਸ ਅਧਿਕਾਰੀ ਦੋਸ਼ੀ ਕਰਾਰ

Parvasi News, World

ਸਾਬਕਾ ਮਿਨੀਆਪੋਲਿਸ ਆਫੀਸਰ ਡੈਰੇਕ ਚੌਵਿਨ ਨੂੰ ਮੰਗਲਵਾਰ ਨੂੰ ਜਾਰਜ ਫਲੌਇਡ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਚੌਵਿਨ ਉਹੀ ਪੁਲਿਸ ਅਧਿਕਾਰੀ ਹੈ ਜਿਸ ਨੇ ਸਿਆਹ ਨਸਲ ਦੇ ਫਲੌਇਡ ਦੀ ਧੌਣ ਉੱਤੇ ਗੋਡਾ ਰੱਖ ਉਸ ਨੂੰ ਜ਼ਮੀਨ ਨਾਲ ਉਦੋਂ ਤੱਕ ਨੱਪੀ ਰੱਖਿਆ ਸੀ ਜਦੋਂ ਤੱਕ ਉਸ ਨੇ ਸਾਹ ਲੈਣਾ ਬੰਦ ਨਹੀਂ ਸੀ ਕਰ ਦਿੱਤਾ। ਇਸ ਤੋਂ ਬਾਅਦ ਇਸ ਮਾਮਲੇ ਦੇ ਸਬੰਧ ਵਿੱਚ ਦੁਨੀਆਂ ਭਰ ਵਿੱਚ ਮੁਜ਼ਾਹਰੇ, ਹਿੰਸਕ ਘਟਨਾਵਾਂ ਵਾਪਰੀਆਂ। ਇਸ ਦੇ ਨਾਲ ਹੀ ਅਮਰੀਕਾ ਵਿੱਚ ਅਜੇ ਵੀ ਸਿਆਹ ਨਸਲ ਦੇ ਲੋਕਾਂ ਨਾਲ ਵਿਤਕਰਾ ਹੁੰਦਾ ਹੈ ਇਹ ਚਰਚਾ ਵੀ ਛਿੜ ਗਈ। 45 ਸਾਲਾ ਚੌਵਿਨ ਨੂੰ ਕਈ ਦਹਾਕਿਆਂ ਤੱਕ ਜੇਲ੍ਹ ਭੇਜਿਆ ਜਾ ਸਕਦਾ ਹੈ।ਇਸ ਫੈਸਲੇ ਨਾਲ ਸ਼ਹਿਰ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ।   ਇਹ ਫੈਸਲਾ ਸੁਣਨ ਤੋਂ ਤੁਰੰਤ ਬਾਅਦ ਹੀ ਡਾਊਨਟਾਊਨ ਨਾਲ ਲੱਗਦੀਆਂ ਸੜਕਾਂ ਉੱਤੇ ਉਤਰ ਆਏ, ਕਈਆਂ ਦੇ ਹੱਥਾਂ ਵਿੱਚ ਬੈਨਰਜ਼ ਵੀ ਸਨ।ਫਲੌਇਡ ਦੇ ਪਰਿਵਾਰਕ ਮੈਂਬਰ ਮਿਨੀਆਪੋਲਿਸ ਕਾਨਫਰੰਸ ਰੂਮ ਵਿੱਚ ਇੱਕਠੇ ਹੋਏ ਤੇ ਉਨਾਂ ਨੂੰ ਖੁਸ਼ ਹੁੰਦਿਆਂ ਤੇ ਹੱਸਦਿਆਂ ਵੇਖਿਆ ਗਿਆ। ਫਲੌਇਡ ਪਰਿਵਾਰ ਦੇ ਅਟਾਰਨੀ ਬੈਨ ਕ੍ਰੰਪ ਨੇ ਆਖਿਆ ਕਿ ਇਹ ਗੈਰ ਮਨੁੱਖਤਾ ਉੱਤੇ ਮਨੁੱਖਤਾ ਦੀ ਜਿੱਤਾ ਹੈ। ਬੇਇਨਸਾਫੀ ਉੱਤੇ ਇਨਸਾਫ ਦੀ ਜਿੱਤ ਹੈ।

You might also like More from author

Comments are closed.