Parvasi |Radio |Parvasi TV |Punjabi Newspaper |Youtube |Business Pages

ਓਨਟਾਰੀਓ ਵੱਲੋਂ ਪੇਡ ਸਿੱਕ ਲੀਵ ਪ੍ਰੋਗਰਾਮ ਦਾ ਐਲਾਨ

Parvasi News, Ontario

ਦਬਾਅ ਅੱਗੇ ਗੋਡੇ ਟੇਕਦਿਆਂ ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਪੇਡ ਸਿੱਕ ਲੀਵ ਪ੍ਰੋਗਰਾਮ ਲਿਆਵੇਗੀ। ਲੇਬਰ ਮੰਤਰੀ ਮੌਂਟੀ ਮੈਕਨੌਟਨ ਤੇ ਵਿੱਤ ਮੰਤਰੀ ਪੀਟਰ ਬੈਥਲੇਨਫਾਲਵੀ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਨੂੰ ਓਨਟਾਰੀਓ ਕੋਵਿਡ-19 ਵਰਕਰ ਇਨਕਮ ਪ੍ਰੋਟੈਕਸ਼ਨ ਬੈਨੇਫਿਟ ਦਾ ਨਾਂ ਦਿੱਤਾ ਗਿਆ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇੰਪਲੌਇਅਰ ਨੂੰ ਆਪਣੇ ਵਰਕਰਜ਼ ਨੂੰ ਉਸ ਸੂਰਤ ਵਿੱਚ ਤਿੰਨ ਦਿਨਾਂ ਤੱਕ 200 ਡਾਲਰ ਪ੍ਰਤੀ ਦਿਨ ਦਿੱਤੇ ਜਾਣਗੇ ਜੇ ਉਹ ਬਿਮਾਰ ਮਹਿਸੂਸ ਕਰ ਰਿਹਾ ਹੈ ਤੇ ਜਾਂ ਫਿਰ ਉਸ ਨੇ ਵੈਕਸੀਨੇਸ਼ਨ ਕਰਵਾਉਣੀ ਹੈ।

ਓਨਟਾਰੀਓ ਦਾ ਕੋਵਿਡ-19 ਵਰਕਰ ਇਨਕਮ ਪ੍ਰੋਟੈਕਸ਼ਨ ਬੈਨੇਫਿਟ 19 ਅਪਰੈਲ ਤੋਂ ਸ਼ੁਰੂ ਹੋ ਕੇ 25 ਸਤੰਬਰ ਤੱਕ ਚੱਲੇਗਾ। ਅਜੇ ਤੱਕ ਇਸ ਪ੍ਰੋਗਰਾਮ ਉੱਤੇ ਕਿੰਨੀ ਲਾਗਤ ਆਵੇਗੀ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਬਲਿਕ ਹੈਲਥ ਮਾਹਿਰ ਤੇ ਵਿਰੋਧੀ ਧਿਰ ਦੇ ਮੈਂਬਰ ਪ੍ਰੋਵਿੰਸ਼ੀਅਲ ਤੌਰ ਉੱਤੇ ਚਲਾਏ ਜਾਣ ਵਾਲੇ ਸਿੱਕ ਲੀਵ ਪ੍ਰੋਗਰਾਮ ਦੀ ਮੰਗ ਕਈ ਮਹੀਨਿਆਂ ਤੋਂ ਕਰਦੇ ਆ ਰਹੇ ਹਨ।

You might also like More from author

Comments are closed.