Parvasi |Radio |Parvasi TV |Punjabi Newspaper |Youtube |Business Pages

ਬਿੱਲ ‘ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕ

Parvasi News, America

ਵਿਆਹ ਦੇ 27 ਸਾਲਾਂ ਬਾਅਦ ਬਿੱਲ ਤੇ ਮੈਲਿੰਡਾ ਗੇਟਸ ਤਲਾਕ ਲੈ ਰਹੇ ਹਨ। ਇਸ ਸਬੰਧ ਵਿੱਚ ਜਾਣਕਾਰੀ ਉਨ੍ਹਾਂ ਆਪਣੇ ਟਵਿੱਟਰ ਐਕਾਊਂਟਸ ਉੱਤੇ ਬਿਆਨ ਜਾਰੀ ਕਰਕੇ ਦਿੱਤੀ। ਇਸ ਬਿਆਨ ਵਿੱਚ ਆਖਿਆ ਗਿਆ ਹੈ ਕਿ ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਤੇ ਆਪਣੇ ਸਬੰਧਾਂ ਬਾਰੇ ਹਰ ਪੱਖ ਉੱਤੇ ਕੰਮ ਕਰਨ ਤੋਂ ਬਾਅਦ ਅਸੀਂ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਇਸ ਜੋੜੇ ਨੇ ਸਾਲ 2000 ਵਿੱਚ ਆਪਣੀ ਪਰੋਪਕਾਰੀ ਸੰਸਥਾ ਬਿੱਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਕਾਇਮ ਕੀਤੀ ਸੀ। ਉਦੋਂ ਤੋਂ ਹੀ ਇਹ ਸੰਸਥਾ ਗਲੋਬਲ ਹੈਲਥ, ਗਰੀਬੀ ਹਟਾਉਣ ‘ਤੇ ਕਈ ਹੋਰ ਪਹਿਲਕਦਮੀਆਂ ਉੱਤੇ 53·8 ਬਿਲੀਅਨ ਅਮਰੀਕੀ ਡਾਲਰ ਖਰਚ ਚੁੱਕੀ ਹੈ। ਆਪਣੇ ਬਿਆਨ ਵਿੱਚ ਦੋਵਾਂ ਨੇ ਆਖਿਆ ਕਿ ਅਸੀਂ ਤਿੰਨ ਕਮਾਲ ਦੇ ਬੱਚਿਆਂ ਦੀ ਪਰਵਰਿਸ਼ ਕੀਤੀ ਤੇ ਅਜਿਹੀ ਸੰਸਥਾ ਕਾਇਮ ਕੀਤੀ ਜਿਹੜੀ ਦੁਨੀਆ ਭਰ ਵਿੱਚ ਲੋਕਾਂ ਨੂੰ ਸਿਹਤਮੰਦ ਤੇ ਉਸਾਰੂ ਜ਼ਿੰਦਗੀਆਂ  ਜਿਊਣ ਦੇ ਯੋਗ ਬਣਾ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਇਸ ਮਿਸ਼ਨ ਵੱਲ ਕੰਮ ਕਰਦੇ ਰਹਾਂਗੇ ਤੇ ਇਸ ਸੰਸਥਾ ਨੂੰ ਜਾਰੀ ਰੱਖਾਂਗੇ ਪਰ ਸਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਪਤੀ ਪਤਨੀ ਵਜੋਂ ਇੱਕਠੇ ਰਹਿ ਸਕਦੇ ਹਾਂ।   ਇੱਥੇ ਦੱਸਣਾ ਬਣਦਾ ਹੈ ਕਿ ਬਿੱਲ ਗੇਟਸ ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੈ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦਰਜੇਬੰਦੀ ਅਨੁਸਾਰ ਫਰਵਰੀ ਵਿੱਚ ਉਸ ਦੀ ਸੰਪਤੀ 137 ਬਿਲੀਅਨ ਡਾਲਰ ਆਂਕੀ ਗਈ ਸੀ। 65 ਸਾਲਾ ਬਿੱਲ ‘ਤੇ 56 ਸਾਲਾ ਮੈਲਿੰਡਾ ਦੀ ਮੁਲਾਕਾਤ ਮਾਈਕ੍ਰੋਸੌਫਟ ਕੰਪਨੀ ਵਿੱਚ ਹੀ ਹੋਈ ਸੀ, ਜਿਸ ਦੀ ਸ਼ੁਰੂਆਤ ਬਿੱਲ ਗੇਟਸ ਵੱਲੋਂ ਕੀਤੀ ਗਈ ਸੀ। ਦੋਵਾਂ ਨੇ 1994 ਵਿੱਚ ਹਵਾਈ ਵਿੱਚ ਵਿਆਹ ਕਰਵਾਇਆ ਸੀ।

You might also like More from author

Comments are closed.