Parvasi |Radio |Parvasi TV |Punjabi Newspaper |Youtube |Business Pages

ਹੁਣ 12 ਤੋਂ 15 ਸਾਲਾਂ ਦੇ ਬੱਚਿਆਂ ਨੂੰ ਲੱਗ ਸਕਣਗੇ ਫਾਈਜ਼ਰ ਵੈਕਸੀਨ ਦੇ ਸ਼ੌਟਸ!

Parvasi News, Canada

ਅਮੈਰੀਕਨ ਰੈਗੂਲੇਟਰਜ਼ ਵੱਲੋਂ ਫਾਈਜ਼ਰ ਦੀ ਕੋਵਿਡ-19 ਵੈਕਸੀਨ ਦੇ ਸ਼ੌਟਸ 12 ਤੇ 15 ਸਾਲ ਦਰਮਿਆਨ ਦੇ ਬੱਚਿਆਂ ਨੂੰ ਵੀ ਲਾਉਣ ਦੀ ਮਨਜ਼ੂਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਊ ਯੌਰਕ ਟਾਈਮਜ਼ ਤੇ ਸੀ ਐਨ ਐਨ ਦੋਵਾਂ ਵੱਲੋਂ ਇਹ ਰਿਪੋਰਟ ਕੀਤੀ ਗਈ ਹੈ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਗਲੇ ਹਫਤੇ ਤੱਕ ਇਸ ਮਾਮਲੇ ਵਿੱਚ ਹਰੀ ਝੰਡੀ ਦੇ ਸਕਦੀ ਹੈ।ਹੈਲਥ ਕੈਨੇਡਾ ਨੇ ਦੱਸਿਆ ਕਿ 16 ਅਪਰੈਲ ਨੂੰ ਇਸ ਫਾਰਮਾਸਿਊਟੀਕਲ ਕੰਪਨੀ ਵੱਲੋਂ ਇਸ ਉਮਰ ਵਰਗ ਨੂੰ ਵੈਕਸੀਨੇਟ ਕਰਨ ਦੀ ਇਜਾਜ਼ਤ ਮੰਗਣ ਲਈ ਅਪਲਾਈ ਕੀਤਾ ਗਿਆ ਸੀ। ਇੱਕ ਬਿਆਨ ਜਾਰੀ ਕਰਕੇ ਹੈਲਥ ਕੈਨੇਡਾ ਨੇ ਆਖਿਆ ਹੈ ਕਿ ਵਿਭਾਗ ਵੱਲੋਂ ਹਾਲ ਦੀ ਘੜੀ ਕੰਪਨੀ ਦੀ ਇਸ ਪੇਸ਼ਕਸ਼ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਵੈਕਸੀਨ ਦੀ ਸੇਫਟੀ ਤੇ ਇਸ ਦੀ ਸਾਰਥਕਤਾ ਦਾ ਚੰਗੀ ਤਰ੍ਹਾਂ ਮੁਲਾਂਕਣ ਕਰਨ ਤੋਂ ਬਾਅਦ ਹੀ ਇਸ ਉਮਰ ਵਰਗ ਦੇ ਬੱਚਿਆਂ ਨੂੰ ਇਸ ਵੈਕਸੀਨ ਦੇ ਸ਼ੌਟਸ ਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਾਰਚ ਦੇ ਅੰਤ ਵਿੱਚ ਕੰਪਨੀ ਨੇ 2,200 ਕਿਸ਼ੋਰਾਂ ਉੱਤੇ ਕੀਤੇ ਗਏ ਆਪਣੇ ਕਲੀਨਿਕਲ ਟ੍ਰਾਇਲਜ਼ ਦੇ ਨਤੀਜੇ ਐਲਾਨੇ ਸਨ। ਇਨ੍ਹਾਂ ਨਤੀਜਿਆਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਵੈਕਸੀਨ 12 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਵਿੱਚ ਕੋਵਿਡ-19 ਦੀ ਰੋਕਥਾਮ ਲਈ ਪੂਰੀ ਤਰ੍ਹਾਂ ਕਾਰਗਰ ਹੈ।

You might also like More from author

Comments are closed.