Parvasi |Radio |Parvasi TV |Punjabi Newspaper |Youtube |Business Pages

ਕੈਨੇਡਾ ਪੋਸਟ ਉੱਤੇ ਦਿੱਤੀ ਗਈ ਰਿਟਾਇਰਮੈਂਟ ਪਾਰਟੀ ਨੂੰ ਮੇਅਰ ਨੇ ਦੱਸਿਆ ਗੈਰ-ਜਿ਼ੰਮੇਵਰਾਨਾ

Parvasi News, Canada

ਮਿਸੀਸਾਗਾ ਸਥਿਤ ਕੈਨੇਡਾ ਪੋਸਟ ਦੀ ਗੇਟਵੇਅ ਫੈਸਿਲਿਟੀ ਵਿਖੇ ਰਿਟਾਇਰਮੈਂਟ ਪਾਰਟੀ ਦੀ ਗੱਲ ਸੁਣਨ ਤੋਂ ਬਾਅਦ ਸ਼ਹਿਰ ਦੀ ਮੇਅਰ ਦੇ ਹੱਥ ਪੈਰ ਫੁੱਲ ਗਏ। ਉਨ੍ਹਾਂ ਆਖਿਆ ਕਿ ਇਹ ਬਹੁਤ ਹੀ ਗੈਰਜਿ਼ੰਮੇਵਾਰਾਨਾ ਹਰਕਤ ਹੈ।ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਇਸ ਦੀ ਜਾਂਚ ਕਰਨ ਤੋਂ ਬਾਅਦ ਇਸ ਖਿਲਾਫ ਸਖ਼ਤ ਕਾਰਵਾਈ ਕਰਾਂਗੇ। ਗੇਟਵੇਅ ਪਲਾਂਟ ਵਿੱਚ ਪਹਿਲਾਂ ਹੀ ਕੋਵਿਡ-19 ਆਊਟਬ੍ਰੇਕਸ ਹੋ ਚੁੱਕੀਆਂ ਹਨ ਤੇ ਇਸੇ ਕਾਰਨ ਇਸ ਪਲਾਂਟ ਨੂੰ ਅੰਸ਼ਕ ਤੌਰ ਉੱਤੇ ਬੰਦ ਰੱਖਿਆ ਜਾ ਰਿਹਾ ਹੈ।ਅਜੇ ਪਿਛਲੇ ਹਫਤੇ ਹੀ ਪੀਲ ਪਬਲਿਕ ਹੈਲਥ ਵੱਲੋਂ ਇੱਥੇ ਇੱਕ ਸਿ਼ਫਟ ਬੰਦ ਕੀਤੀ ਗਈ ਸੀ ਤੇ 80 ਵਰਕਰਜ਼ ਨੂੰ ਦਸ ਦਿਨਾਂ ਲਈ ਸੈਲਫ ਆਈਸੋਲੇਟ ਹੋਮ ਵਿੱਚ ਭੇਜਿਆ ਗਿਆ ਸੀ। ਕੈਨੇਡਾ ਪੋਸਟ ਦਾ ਕਹਿਣਾ ਹੈ ਕਿ ਅਸੀਂ ਰਿਟਾਇਰ ਹੋ ਰਹੇ ਮੁਲਾਜ਼ਮ ਲਈ ਅਪਰੈਲ ਦੇ ਸ਼ੁਰੂ ਵਿੱਚ ਕੀਤੇ ਗਏ ਇੱਕਠ ਤੋਂ ਜਾਣੂ ਹਾਂ।ਕੈਨੇਡਾ ਪੋਸਟ ਦੇ ਬੁਲਾਰੇ ਫਿਲ ਲੀਗਾਲਟ ਨੇ ਇੱਕ ਈ ਮੇਲ ਵਿੱਚ ਆਖਿਆ ਕਿ ਕੈਨੇਡਾ ਪੋਸਟ ਤੇ ਉਸ ਦੇ ਮੁਲਾਜ਼ਮਾਂ ਵੱਲੋਂ ਪਬਲਿਕ ਹੈਲਥ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਕਾਫੀ ਮਿਹਨਤ ਨਾਲ ਕੰਮ ਕੀਤਾ ਗਿਆ ਤੇ ਲੋਕਾਂ ਨੂੰ ਮਹਾਂਮਾਰੀ ਦੌਰਾਨ ਸੇਫ ਰੱਖਣ ਦੀ ਕੋਸਿ਼ਸ਼ ਕੀਤੀ ਗਈ। ਅਸੀਂ ਕਿਸੇ ਵੀ ਕਾਰਨ ਕਰਕੇ ਫੈਸਿਲਿਟੀ ਵਿੱਚ ਕਿਸੇ ਕਿਸਮ ਦੇ ਇੱਕਠ ਦੀ ਇਜਾਜ਼ਤ ਨਹੀਂ ਦਿੰਦੇ। ਇਸ ਤਰ੍ਹਾਂ ਦੀ ਪਾਰਟੀ ਕਰਨ ਵਿੱਚ ਸ਼ਾਮਲ ਮੁਲਾਜ਼ਮਾਂ ਨਾਲ ਅਸੀਂ ਸਿੱਧੇ ਤੌਰ ਉੱਤੇ ਗੱਲ ਕੀਤੀ ਹੈ ਤੇ ਸਾਰੇ ਮੁਲਾਜ਼ਮਾਂ ਨੂੰ ਸੇਫਟੀ ਸਬੰਧੀ ਨਿਯਮਾਂ ਦੀ ਅਹਿਮੀਅਤ ਤੋਂ ਮੁੜ ਜਾਣੂ ਕਰਵਾਇਆ ਹੈ।

You might also like More from author

Comments are closed.