Parvasi |Radio |Parvasi TV |Punjabi Newspaper |Youtube |Business Pages

ਏਅਰਪੋਰਟਸ ਨੂੰ ਰਾਹਤ ਦੇਣ ਲਈ 740 ਮਿਲੀਅਨ ਡਾਲਰ ਜਾਰੀ ਕਰੇਗੀ ਫੈਡਰਲ ਸਰਕਾਰ

Parvasi News, Ontario

ਫੈਡਰਲ ਸਰਕਾਰ ਵੱਲੋਂ ਏਅਰਪੋਰਟਸ ਨੂੰ ਰਾਹਤ ਦੇਣ ਲਈ ਫੰਡਿੰਗ ਵਜੋਂ 740 ਮਿਲੀਅਨ ਡਾਲਰ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੰਡਿੰਗ ਦਾ ਐਲਾਨ ਨਵੰਬਰ ਵਿੱਚ ਕੀਤਾ ਗਿਆ ਸੀ। ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਫੈਸਲੇ ਨੂੰ ਅਜੇ ਜਨਤਕ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਅਗਲੇ ਛੇ ਸਾਲਾਂ ਲਈ ਕੈਪੀਟਲ ਨਿਵੇਸ਼ ਵਜੋਂ ਏਅਰਪੋਰਟਸ ਨੂੰ 740 ਮਿਲੀਅਨ ਡਾਲਰ ਦੀ ਰਕਮ ਦੇਣ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 500 ਮਿਲੀਅਨ ਡਾਲਰ ਦੇ ਨੇੜੇ ਤੇੜੇ ਰਕਮ ਵੱਡੇ ਏਅਰਪੋਰਟਸ ਨੂੰ ਰਨਵੇਅ ਦੀ ਮੁਰੰਮਤ ਕਰਵਾਉਣ, ਟਰਾਂਜਿ਼ਟ ਸਟੇਸ਼ਨਾਂ ਆਦਿ ਨੂੰ ਠੀਕ ਕਰਵਾਉਣ ਲਈ ਦਿੱਤਾ ਜਾਵੇਗਾ। ਬਾਕੀ ਰਕਮ ਨਿੱਕੇ ਏਅਰਪੋਰਟਸ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ ਸਰਕਾਰ ਨੇ 345 ਮਿਲੀਅਨ ਡਾਲਰ ਦੀ ਰਕਮ ਏਅਰਪੋਰਟ ਰੈਂਟ ਰਲੀਫ ਤੇ ਰੀਜਨਲ ਏਅਰ ਟਰਾਂਸਪੋਰਟੇਸ਼ਨ ਦੀ ਮਦਦ ਲਈ ਬਰਾਬਰ ਵੰਡਣ ਦਾ ਐਲਾਨ ਕੀਤਾ ਸੀ। ਜਿ਼ਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਜਿਨ੍ਹਾਂ ਇੰਡਸਟਰੀਜ਼ ਉੱਤੇ ਸੱਭ ਤੋਂ ਵੱਡੀ ਮਾਰ ਵਗੀ ਉਨ੍ਹਾਂ ਵਿੱਚੋਂ ਏਵੀਏਸ਼ਨ ਇੰਡਸਟਰੀ ਵੀ ਇੱਕ ਹੈ।  

You might also like More from author

Comments are closed.