Parvasi |Radio |Parvasi TV |Punjabi Newspaper |Youtube |Business Pages

ਨੈਸ਼ਨਲ ਫਾਰਮਾਕੇਅਰ ਨੂੰ ਬਜਟ ਵਿੱਚ ਥਾਂ ਨਾ ਦੇਣ ਤੋਂ ਫੈਡਰਲ ਸਰਕਾਰ ਤੋਂ ਖਫਾ ਹਨ ਡਾਕਟਰ

Parvasi News, Canada

ਲਿਬਰਲ ਸਰਕਾਰ ਵੱਲੋਂ ਫਾਰਮਾਕੇਅਰ ਪ੍ਰੋਗਰਾਮ ਬਾਰੇ ਬਜਟ ਵਿੱਚ ਕੋਈ ਖਾਸ ਗੱਲ ਨਾ ਕੀਤੇ ਜਾਣ ਤੋਂ ਕੈਨੇਡਾ ਹੈਲਥ ਸਿਸਟਮ ਵਿੱਚ ਕੰਮ ਕਰਨ ਵਾਲੇ ਫਰੰਟ ਲਾਈਨ ਡਾਕਟਰਾਂ ਤੇ ਨਰਸਾਂ ਵੱਲੋਂ ਸਰਕਾਰ ਉੱਤੇ ਵਾਅਦਾ ਤੋੜਨ ਦਾ ਦੋਸ਼ ਲਾਇਆ ਜਾ ਰਿਹਾ ਹੈ। ਪਿਛਲੇ ਮਹੀਨੇ ਜਦੋਂ ਟਰੂਡੋ ਸਰਕਾਰ ਨੇ ਦੋ ਸਾਲਾਂ ਵਿੱਚ ਪਹਿਲੀ ਵਾਰੀ ਆਪਣਾ ਬਜਟ ਪੇਸ਼ ਕੀਤਾ ਤਾਂ ਉਨ੍ਹਾਂ ਤਿੰਨ ਸਾਲਾਂ ਦੇ ਅਰਸੇ ਦੌਰਾਨ 100 ਬਿਲੀਅਨ ਡਾਲਰ ਦਾ ਨਵਾਂ ਖਰਚਾ ਕਰਨ ਦੀ ਗੱਲ ਆਖੀ।ਪਰ ਇਸ 739 ਪੰਨਿਆਂ ਦੇ ਬਜਟ ਵਿੱਚ ਫਾਰਮਾਕੇਅਰ ਦਾ ਬੱਸ ਥੋੜ੍ਹਾ ਜਿਹਾ ਹੀ ਜਿ਼ਕਰ ਸੀ। ਇਸ ਵਿੱਚ ਵੀ 2019 ਦੇ ਬਜਟ ਵਿੱਚ 500 ਮਿਲੀਅਨ ਡਾਲਰ ਦੇ ਰੇਅਰ ਡਜ਼ੀਜਿ਼ਜ਼ ਨੈਸ਼ਨਲ ਪ੍ਰੋਗਰਾਮ ਦੀ ਮਾੜੀ ਜਿਹੀ ਹੀ ਗੱਲ ਦੁਹਰਾਈ ਗਈ ਸੀ। ਪੈਡੀਐਟ੍ਰਿਕ ਐਮਰਜੰਸੀ ਰੂਮ ਫਜ਼ੀਸ਼ੀਅਨ ਤੇ ਚੇਅਰ ਆਫ ਡਾਕਟਰਜ਼ ਫੌਰ ਮੈਡੀਕੇਅਰ ਡਾ· ਮੈਲੇਨੀ ਬੈਚਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਜਟ ਵਿੱਚ ਫਾਰਮਾਕੇਅਰ ਲਈ ਨਵੀਂ ਫੰਡਿੰਗ ਦੀ ਘਾਟ ਕਾਰਨ ਕਾਫੀ ਨਿਰਾਸ਼ਾ ਹੋਈ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਸਾਫ ਹੈ ਕਿ ਸਰਕਾਰ ਇਸ ਨੂੰ ਤਰਜੀਹੀ ਕੰਮ ਨਹੀੰ ਮੰਨ ਰਹੀ। ਜ਼ਿਕਰਯੋਗ ਹੈ ਕਿ ਲਿਬਰਲਾਂ ਨੇ 2019 ਦੇ ਚੋਣ ਪਲੇਟਫਾਰਮ ਵਿੱਚ ਨੈਸ਼ਨਲ ਯੂਨੀਵਰਸਲ ਫਾਰਮਾਕੇਅਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਜਿਸ ਦਾ ਹੁਣ ਕਿਤੇ ਨਾਮੋਨਿਸ਼ਾਨ ਨਹੀਂ ਮਿਲਦਾ।

You might also like More from author

Comments are closed.