Parvasi |Radio |Parvasi TV |Punjabi Newspaper |Youtube |Business Pages

ਸੈਨ ਹੋਜ਼ੇ ਰੇਲਯਾਰਡ ਵਿੱਚ ਸਿਰਫਿਰੇ ਵਿਅਕਤੀ ਨੇ ਅੰਨੇ੍ਹਵਾਹ ਚਲਾਈਆਂ ਗੋਲੀਆਂ, ਕਈ ਹਲਾਕ, ਕਈ ਜ਼ਖ਼ਮੀ

Parvasi News, World
ਬੁੱਧਵਾਰ ਨੂੰ ਸੈਨ ਹੋਜ਼ੇ ਦੇ ਰੇਲਯਾਰਡ ਵਿੱਚ ਇੱਕ ਸਿਰਫਿਰੇ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਏ ਜਾਣ ਕਾਰਨ ਕਈ ਲੋਕ ਮਾਰੇ ਗਏ, ਕਈ ਹੋਰ ਜ਼ਖ਼ਮੀ ਹੋ ਗਏ। ਸ਼ੈਰਿਫ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਘਟਨਾਕ੍ਰਮ ਵਿੱਚ ਮਸ਼ਕੂਕ ਵੀ ਮਾਰਿਆ ਗਿਆ। ਸੈਂਟਾ ਕਲਾਰਾ ਕਾਊਂਟੀ ਦੇ ਸੈ਼ਰਿਫ ਦੇ ਬੁਲਾਰੇ ਡਿਪਟੀ ਰਸਲ ਡੇਵਿਸ ਨੇ ਆਖਿਆ ਕਿ ਉਹ ਅਜੇ ਮ੍ਰਿਤਕਾਂ ਦੀ ਜਾਂ ਜ਼ਖ਼ਮੀਆਂ ਦੀ ਗਿਣਤੀ ਤਾਂ ਨਹੀਂ ਦੱਸ ਸਕਦੇ ਤੇ ਨਾ ਹੀ ਇਹ ਦੱਸ ਸਕਦੇ ਹਨ ਕਿ ਮਸ਼ਕੂਕ ਕਿਵੇਂ ਮਾਰਿਆ ਗਿਆ।ਇਹ ਘਟਨਾ ਸ਼ੈਰਿਫ ਡਿਪਾਰਟਮੈਂਟ ਦੇ ਬਿਲਕੁਲ ਨੇੜੇ ਤੇ ਏਅਰਪੋਰਟ ਨਾਲ ਜੁੜਦੇ ਫਰੀਵੇਅ ਲਾਗੇ ਲਾਈਟ ਰੇਲ ਫੈਸਿਲਿਟੀ ਉੱਤੇ ਸਵੇਰੇ 6:30 ਵਜੇ ਵਾਪਰੀ।ਇਹ ਫੈਸਿਲਿਟੀ ਟਰਾਂਜਿ਼ਟ ਕੰਟਰੋਲ ਸੈਂਟਰ ਹੈ ‘ਤੇ ਇੱਥੇ ਟਰੇਨਜ਼ ਨੂੰ ਸਟੋਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਮੇਨਟੇਨੈਂਸ ਕੀਤੀ ਜਾਂਦੀ ਹੈ। ਡੇਵਿਸ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਘਟਨਾ ਲਈ ਕਿਸ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਕੀਤੀ ਗਈ ਜਾਂ ਫਿਰ ਇਹ ਸ਼ੂਟਿੰਗ ਇੰਡੋਰ ਹੋਈ ਜਾਂ ਆਊਟਡੋਰ ਹੋਈ। ਉਨ੍ਹਾਂ ਆਖਿਆ ਕਿ ਮ੍ਰਿਤਕਾਂ ਤੇ ਜ਼ਖ਼ਮੀਆਂ ਵਿੱਚ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਦੇ ਇੰਪਲੌਈਜ਼ ਸ਼ਾਮਲ ਹਨ।ਵੀ ਟੀ ਏ ਸੈਂਟਾ ਕਲਾਰਾ ਕਾਊਂਟੀ ਵਿੱਚ ਬੱਸਾਂ, ਹਲਕੀਆਂ ਰੇਲਾਂ ਤੇ ਹੋਰ ਟਰਾਂਜਿ਼ਟ ਸੇਵਾਵਾਂ ਮੁਹੱਈਆ ਕਰਵਾਂਉਂਦੀ ਹੈ। ਇਹ ਬੇਅ ਏਰੀਆ ਵਿੱਚ ਸੱਭ ਤੋਂ ਵੱਡੀ ਕਾਊਂਟੀ ਹੈ ਤੇ ਸਿਲੀਕੌਨ ਵੈਲੀ ਵੀ ਇੱਥੇ ਹੀ ਹੈ। ਗਵਰਨਰ ਗੈਵਿਨ ਨਿਊਸਮ ਨੇ ਇੱਕ ਟਵੀਟ ਵਿੱਚ ਆਖਿਆ ਕਿ ਉਨ੍ਹਾਂ ਦਾ ਆਫਿਸ ਲੋਕਲ ਲਾਅ ਐਨਫੋਰਸਮੈਂਟ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਤੇ ਹਾਲਾਤ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਫਬੀਆਈ ਦੇ ਸਪੈਸ਼ਲ ਏਜੰਟਸ ਤੇ ਫੈਡਰਲ ਬਿਊਰੋ ਆਫ ਅਲਕੋਹਲ, ਟੋਬੈਕੋ, ਫਾਇਰਆਰਮਜ਼ ਤੇ ਐਕਸਪਲੋਸਿਵਜ਼ ਵੀ ਮੌਕੇ ਉੱਤੇ ਜਾਂਚ ਵਿੱਚ ਮਦਦ ਕਰ ਰਹੇ ਹਨ।

You might also like More from author

Comments are closed.