Parvasi |Radio |Parvasi TV |Punjabi Newspaper |Youtube |Business Pages

ਸਤੰਬਰ ਤੱਕ ਸਕੂਲਾਂ ਨੂੰ ਬੰਦ ਰੱਖਣ ਬਾਰੇ ਵਿਚਾਰ ਕਰ ਰਿਹਾ ਹੈ ਓਨਟਾਰੀਓ

Parvasi News, GTA

ਓਨਟਾਰੀਓ ਵਿੱਚ ਸਕੂਲਾਂ ਨੂੰ ਇਸ ਰਹਿੰਦੇ ਅਕਾਦਮਿਕ ਵਰ੍ਹੇ ਲਈ ਇਨ ਪਰਸਨ ਲਰਨਿੰਗ ਵਾਸਤੇ ਬੰਦ ਰੱਖਿਆ ਜਾ ਸਕਦਾ ਹੈ। ਅਰਥਚਾਰੇ ਨੂੰ ਖੋਲ੍ਹਣ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਸਰਕਾਰ ਨੇ ਸਕੂਲਾਂ ਨੂੰ ਖੋਲ੍ਹਣ ਦਾ ਆਪਣਾ ਫੈਸਲਾ ਰੱਦ ਕਰ ਦਿੱਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਪਲੈਨਿੰਗ ਐਂਡ ਪ੍ਰਾਇਰਟੀਜ਼ ਕਮੇਟੀ ਨੇ ਜੂਨ ਦੇ ਬਾਕੀ ਹਫਤਿਆਂ ਵਿੱਚ ਸਕੂਲਾਂ ਨੂੰ ਮੁੜ ਨਾ ਖੋਲੇ੍ਹ ਜਾਣ ਦਾ ਫੈਸਲਾ ਸੋਮਵਾਰ ਨੂੰ ਹੀ ਕੀਤਾ ਸੀ। ਕਮੇਟੀ ਵੱਲੋਂ ਰੀਜਨਲ ਅਧਾਰ ਉੱਤੇ ਵੀ ਸਕੂਲ ਨਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਡੇਵਿਡ ਵਿਲੀਅਮਜ਼, ਲੋਕਲ ਮੈਡੀਕਲ ਆਫੀਸਰਜ਼ ਆਫ ਹੈਲਥ ਤੇ ਦ ਓਨਟਾਰੀਓ ਸਾਇੰਸ ਐਡਵਾਈਜ਼ਰੀ ਟੇਬਲ ਦੀ ਸਲਾਹ ਤੋਂ ਉਲਟ ਹੈ। ਸਰੋਤਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਕਈ ਪਬਲਿਕ ਹੈਲਥ ਯੂਨਿਟਸ ਵੱਧ ਰਹੇ ਕੇਸਾਂ ਜਾਂ ਆਊਟਬ੍ਰੇਕਸ ਕਾਰਨ ਸਕੂਲ ਖੋਲ੍ਹਣ ਵਿੱਚ ਸਫਲ ਨਹੀਂ ਹੋਣਗੇ ਤੇ ਅਜਿਹੀਆਂ ਜੋਨਜ਼ ਵਿੱਚ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਮਤਲਬ ਕੇਸਾਂ ਵਿੱਚ ਹੋਰ ਵਾਧਾ ਹੋਣਾ ਹੋ ਸਕਦਾ ਹੈ।ਹਾਲਾਂਕਿ ਇਹ ਫੈਸਲਾ ਕਮੇਟੀ ਵਿੱਚ ਲਿਆ ਗਿਆ ਹੈ, ਪਰ ਇਸ ਨੂੰ ਬੁੱਧਵਾਰ ਦੁਪਹਿਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਫਾਈਨਲ ਕੀਤਾ ਜਾਵੇਗਾ ਤੇ ਇਹ ਬਦਲਿਆ ਵੀ ਜਾ ਸਕਦਾ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਫਾਈਨਲ ਫੈਸਲ/ ਬਾਰੇ ਕਦੋਂ ਐਲਾਨ ਕਰੇਗੀ। ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਪ੍ਰੀਮੀਅਰ ਡੱਗ ਫੋਰਡ ਤੇ ਸਿੱਖਿਆ ਮੰਤਰੀ ਸਟੀਫਨ ਲਿਚੇ ਮਾਹਿਰਾਂ ਵੱਲੋਂ ਹਾਸਲ ਹੋਏ ਨਿਰਦੇਸ਼ਾਂ ਦਾ ਮੁਲਾਂਕਣ ਕਰ ਰਹੇ ਹਨ।

You might also like More from author

Comments are closed.