Parvasi |Radio |Parvasi TV |Punjabi Newspaper |Youtube |Business Pages

ਵੈਕਸੀਨ ਨੂੰ ਮਿਕਸ ‘ਤੇ ਮੈਚ ਕਰਨ ਦੇ ਹੱਕ ਵਿੱਚ ਆਈ ਉਨਟਾਰੀਓ ਸਰਕਾਰ

Parvasi News, Ontario

ਉਨਟਾਰੀਓ ਨੇ ਆਪਣੀਆਂ ਗਾਈਡਲਾਈਨਜ਼ ਵਿੱਚ ਫੇਰਬਦਲ ਕਰਦਿਆਂ ਹੋਇਆਂ ਕੋਵਿਡ-19 ਵੈਕਸੀਨਜ਼ ਦੀਆਂ ਦੋ ਡੋਜ਼ਾਂ ਮਿਕਸ ਕਰ ਕੇ ਲਾਉਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਦੀ ਸ਼ੁਰੂਵਾਤ ਤੋਂ ਕੋਈ ਵੀ ਜਿਸ ਨੂੰ ਐਸਟ੍ਰਾਜ਼ੈਨੇਕ ਦੀ ਪਹਿਲੀ ਡੋਜ਼ ਲੱਗੀ ਹੈ ਉਹ ਉਸ ਟੀਕੇ ਦੀ ਦੂਜੀ ਖੁਰਾਕ ਜਾ ਫਿਰ ਫਾਈਜ਼ਰ ‘ਤੇ ਮੌਡਰਨਾ ਦੇ ਵਿਚਕਾਰ ਚੋਣ ਕਰਨ ਦੇ ਯੋਗ ਹੋ ਜਾਵੇਗਾ | ਜਾਣਕਾਰੀ ਦੇ ਅਨੁਸਾਰ ਜਿਹੜੇ ਲੋਕਾਂ ਨੂੰ ਪਹਿਲੀ ਡੋਜ਼ 12 ਹਫਤੇ ਪਹਿਲਾ ਲੱਗ ਚੁੱਕੀ ਹੈ ਉਹ ਦੂਜੀ ਡੋਜ਼ ਦੀ ਚੋਣ ਕਰਨ ਦੇ ਯੋਗ ਪਹਿਲਾ ਹੋਣਗੇ ਯਾਨੀ ਕਿ ਉਹ ਆਪਣੀ ਮਰਜ਼ੀ ਨਾਲ ਦੂਜੀ ਵੈਕਸੀਨ ਦੀ ਚੋਣ ਕਰ ਸਕਦੇ ਹਨ | ਦਸ ਦਇਏ, ਕਿ ਉਹ ਵਿਅਕਤੀ ਜੋ ਐਸਟ੍ਰਾਜ਼ੈਨੇਕ ਦੀ ਦੂਜੀ ਡੋਜ਼ ਚਾਹੁੰਦੇ ਹਨ ਉਹ ਫਾਰਮੇਸੀ ਨਾਲ ਸੰਪਰਕ ਕਰ ਸਕਦੇ ਹਨ ਜਿਥੇ ਓਹਨਾ ਨੇ ਪਹਿਲੀ ਡੋਜ਼ ਪ੍ਰਾਪਤ ਕੀਤੀ ਸੀ ਅਤੇ ਉਹ ਦੂਜੀ ਵੈਕਸੀਨ ਲਈ ਵੀ ਅਪੋਇੰਟਮੈਂਟ ਉਸੀ ਫਾਰਮੇਸੀ ‘ਚ ਬੁੱਕ ਕਰ ਸਕਦੇ ਹਨ ਜਿੱਥੇ ਫਾਈਜ਼ਰ-ਬਾਇਓਐਨਟੈਕ ਜਾਂ ਮੌਡਰਨਾ ਵੈਕਸੀਨ ਦਿੱਤੀਆਂ ਜਾ ਰਹੀਆਂ ਹਨ | ਅਗਲੇ ਹਫਤੇ ਤੋਂ ਦੂਜੀ ਡੋਜ਼ ਵਿਕਲਪ ਵਜੋਂ ਲੈਣ ਵਾਲੇ ਵਿਅਕਤੀਆਂ ਲਈ ਔਨਲਾਈਨ ਬੁਕਿੰਗ ਸਿਸਟਮ ਖੋਲ ਦਿੱਤਾ ਜਾਵੇਗਾ ਤਾਂ ਜੋ ਦੂਜੀ ਡੋਜ਼ ਲਈ ਲੋਕ ਫਾਈਜ਼ਰ-ਬਾਇਓਐਨਟੈਕ ਜਾਂ ਮੌਡਰਨਾ ਦੀ ਚੋਣ ਕਰ ਸਕਣ| ਉਨਟਾਰੀਓ ਤੋਂ ਪਹਿਲਾ ਕੈਨੇਡਾ ਦੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਨੇ ਆਪਣੀਆਂ ਗਾਈਡਲਾਈਨਜ਼ ਵਿੱਚ ਫੇਰਬਦਲ ਕਰਦਿਆਂ ਹੋਇਆਂ ਕੋਵਿਡ-19 ਵੈਕਸੀਨਜ਼ ਦੀਆਂ ਦੋ ਡੋਜ਼ਾਂ ਮਿਕਸ ਕਰ ਕੇ ਲਾਉਣ ਦੀ ਇਜਾਜ਼ਤ ਦੇ ਦਿੱਤੀ ਸੀ | ਐਨ ਏ ਸੀ ਆਈ ਵੱਲੋਂ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਐਸਟ੍ਰਾਜ਼ੈਨੇਕ-ਆਕਸਫੋਰਡ-ਕੋਵੀਸ਼ੀਲਡ ਦੀ ਪਹਿਲੀ ਡੋਜ਼ ਦੇ ਨਾਲ ਫਾਈਜ਼ਰ-ਬਾਇਓਐਨਟੈਕ ਜਾਂ ਮੌਡਰਨਾ ਸੇਫ ਢੰਗ ਨਾਲ ਲਈ ਜਾ ਸਕਦੀ ਹੈ। ਐਨ ਏ ਸੀ ਆਈ ਦੀਆਂ ਨਵੀਆਂ ਗਾਈਡਲਾਈਨਜ਼ ਅਨੁਸਾਰ ਫਾਈਜ਼ਰ ਤੇ ਮੌਡਰਨਾ ਵੈਕਸੀਨਜ਼ ਪਹਿਲੀ ਤੇ ਦੂਜੀ ਡੋਜ ਲਈ ਵੀ ਮਿਕਸ ਕੀਤੀਆਂ ਜਾ ਸਕਦੀਆਂ ਹਨ। ਪਰ ਕੁਝ ਦਿਨ ਪਹਿਲਾ  ਇੱਕ ਬ੍ਰੀਫਿੰਗ ਦੌਰਾਨ ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ· ਥੈਰੇਸਾ ਟੈਮ ਨੇ ਆਖਿਆ ਕਿ ਇਸ ਨਾਲ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਵੈਕਸੀਨ ਪੋਗਰਾਮ ਮੈਨੇਜ ਕਰਨਾ ਸੇਫ ‘ਤੇ ਸੁਖਾਲਾ ਰਹੇਗਾ। ਅਗਲੇ ਹਫਤੇ ਤੋਂ ਉਨਟਾਰੀਓ ਦੇ ਵਾਸੀ ਦੂਜੀ ਡੋਜ਼ ਲਈ ਵਿਕਲਪ ਦੇ ਤੌਰ ‘ਤੇ ਕੋਈ ਵੀ ਵੈਕਸੀਨ ਲਗਵਾ ਸਕਦੇ ਹਨ

You might also like More from author

Comments are closed.