Parvasi |Radio |Parvasi TV |Punjabi Newspaper |Youtube |Business Pages

ਸ਼ੱਕੀ ਹਾਲਾਤ ਵਿੱਚ ਮ੍ਰਿਤਕ ਪਾਈ ਗਈ ਪੰਜਾਬੀ ਮੂਲ ਦੀ ਮਹਿਲਾ ਦੇ ਪਤੀ ਨੂੰ ਕੀਤਾ ਗਿਆ ਗ੍ਰਿਫਤਾਰ

Parvasi News, Brampton
ਬਰੈਂਪਟਨ ਵਿੱਚ ਇੱਕ ਮਹਿਲਾ ਦੇ ਸ਼ੱਕੀ ਹਾਲਾਤ ਵਿੱਚ ਮ੍ਰਿਤਕ ਪਾਏ ਜਾਣ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੇ ਇੱਕ 64 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਕਥਿਤ ਤੌਰ ਉੱਤੇ ਮਾਰੀ ਗਈ ਮਹਿਲਾ ਦਾ ਪਤੀ ਹੈ। ਬੁੱਧਵਾਰ ਨੂੰ ਰਾਤੀਂ 9:00 ਵਜੇ ਡਿਕਸੀ ਰੋਡ ਤੇ ਕੰਟਰੀ ਡਰਾਈਵ ਨੇੜੇ ਟੈਂਪਲਹਿੱਲ ਰੋਡ ਤੇ ਰੌਸ ਡਰਾਈਵ ਏਰੀਆ ਵਿੱਚ ਇੱਕ ਮਹਿਲਾ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੂੰ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਮਿਲੀ, ਉਸ ਨੂੰ ਬਚਾਉਣ ਦੀ ਕੋਸਿ਼ਸ਼ ਵੀ ਕੀਤੀ ਗਈ ਪਰ ਬਾਅਦ ਵਿੱਚ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਚਸ਼ਮਦੀਦ ਨੇ ਇੱਕ ਪੁਰਸ਼ ਤੇ ਮਹਿਲਾ ਨੂੰ ਸੜਕ ਉੱਤੇ ਬਹਿਸ ਕਰਦਿਆਂ ਤੁਰੇ ਜਾਂਦਿਆਂ ਵੇਖਿਆ ਸੀ। ਕੁੱਝ ਸਮੇਂ ਬਾਅਦ ਉਹੀ ਚਸ਼ਮਦੀਦ ਜਦੋਂ ਉੱਥੋਂ ਲੰਘਿਆ ਤਾਂ ਮਹਿਲਾ ਜ਼ਮੀਨ ਉੱਤੇ ਪਈ ਸੀ, ਫਿਰ ਉਸ ਚਸ਼ਮਦੀਦ ਨੇ ਹੀ ਪੁਲਿਸ ਨੂੰ ਫੋਨ ਕਰਕੇ ਸੱਦਿਆ। ਵੀਰਵਾਰ ਨੂੰ ਪੁਲਿਸ ਨੇ 64 ਸਾਲਾ ਮਹਿਲਾ ਦੀ ਪਛਾਣ ਬਰੈਂਪਟਨ ਦੀ ਹੀ ਦਲਬੀਰ ਰੰਧਾਵਾ ਵਜੋਂ ਕੀਤੀ। ਮ੍ਰਿਤਕਾ ਦੇ 64 ਸਾਲ ਪਤੀ ਜਰਨੈਲ ਰੰਧਾਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਉੱਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਾਇਆ ਜਾਵੇਗਾ।ਕਾਂਸਟੇਬਲ ਡੈਨੀ ਮਾਰਟਿਨੀ ਨੇ ਆਖਿਆ ਕਿ ਇਸ ਤਰ੍ਹਾਂ ਦੇ ਬੇਹੱਦ ਸੰਵੇਦਨਸ਼ੀਲ ਹਾਲਾਤ ਨਾਲ ਸਾਨੂੰ ਨਜਿੱਠਣਾ ਪੈਂਦਾ ਹੈ।ਉਸ ਨੂੰ ਵੀਰਵਾਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ।

You might also like More from author

Comments are closed.