Parvasi |Radio |Parvasi TV |Punjabi Newspaper |Youtube |Business Pages

ਕੈਨੇਡਾ ਡੇਅ ਦੇ ਜਸ਼ਨ ਰੱਦ ਕਰਨ ਦੀ ਮੰਗ ਨੇ ਜ਼ੋਰ ਫੜ੍ਹਿਆ

Parvasi News, Canada

ਬੀ ਸੀ ਵਿੱਚ ਪੁਰਾਣੇ ਰੈਜ਼ੀਡੈਂਸ਼ੀਅਲ ਸਕੂਲ ਤੋਂ ਮਿਲੀ ਸਾਂਝੀ ਕਬਰ ਵਿੱਚੋਂ 215 ਮੂਲਵਾਸੀ ਬੱਚਿਆਂ ਦੇ ਮਿਲੇ ਪਿੰਜਰਾਂ ਤੋਂ ਬਾਅਦ ਇਸ ਸਾਲ ਕੈਨੇਡਾ ਡੇਅ ਦੇ ਜਸ਼ਨ ਰੱਦ ਕਰਨ ਦੀ ਮੰਗ ਨੇ ਜ਼ੋਰ ਫੜ੍ਹ ਲਿਆ ਹੈ। ਸੋਸ਼ਲ ਮੀਡੀਆ ਉੱਤੇ ਵੀ ਕੈਂਸਲ ਕੈਨੇਡਾ ਡੇਅ ਹੈਸ਼ਟੈਗ ਕਾਫੀ ਵਾਇਰਲ ਹੋ ਰਿਹਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਦਿਨ ਨੂੰ ਮੂਲਵਾਸੀ ਲੋਕਾਂ ਨਾਲ ਹੋਈ ਬੇਇਨਸਾਫੀ ਦੇ ਦਿਨ ਵਜੋਂ ਮਨਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਮਰਨ ਵਾਲਿਆਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਹਿਲੀ ਜੁਲਾਈ ਨੂੰ ਕਈ ਮੂਲਵਾਸੀ ਗਰੁੱਪਜ਼ ਵੱਲੋਂ ਵੈਨਕੂਵਰ ਤੇ ਓਨਟਾਰੀਓ ਦੇ ਕਈ ਇਲਾਕਿਆਂ ਵਿੱਚ ਮੁਜ਼ਾਹਰੇ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ। ਕੈਨੇਡਾ ਡੇਅ ਨੂੰ ਰੱਦ ਕਰਵਾਉਣ ਦੇ ਸਮਰਥਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਦੇਸ਼ ਭਰ ਵਿੱਚ 139 ਅਜਿਹੇ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ਅਟੈਂਡ ਕਰਦੇ ਸਮੇਂ ਮਾਰੇ ਗਏ ਵਿਦਿਆਰਥੀਆਂ ਦੀ ਯਾਦ ਵਿੱਚ ਕੈਨੇਡਾ ਡੇਅ ਮਨਾਇਆ ਜਾਣਾ ਚਾਹੀਦਾ ਹੈ। ਸੋਮਵਾਰ ਨੂੰ ਪੱਤਰਕਾਰਾਂ ਵੱਲੋਂ ਐਨਡੀਪੀ ਆਗੂ ਜਗਮੀਤ ਸਿੰਘ ਕੋਲੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਇਸ ਸਾਲ ਕੈਨੇਡਾ ਡੇਅ ਦੇ ਜਸ਼ਨ ਰੱਦ ਕਰਨ ਦੇ ਹੱਕ ਵਿੱਚ ਹਨ ਤਾਂ ਉਨ੍ਹਾਂ ਆਖਿਆ ਕਿ ਸਾਨੂੰ ਸੁਲ੍ਹਾ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤੇ ਇਹ ਸਾਡੀ ਤਰਜੀਹ ਹੋਣੀ ਚਾਹੀਦੀ ਹੈ।ਉਨ੍ਹਾਂ ਅੱਗੇ ਆਖਿਆ ਕਿ ਲਿਬਰਲ ਸਰਕਾਰ ਨੇ ਇਸ ਸਬੰਧ ਵਿੱਚ ਕਾਫੀ ਕੁੱਝ ਆਖਿਆ ਹੈ ਪਰ ਉਸ ਉੱਤੇ ਅਮਲ ਨਹੀਂ ਕੀਤਾ ਤੇ ਇਸ ਨਾਲ ਮੂਲਵਾਸੀ ਭਾਈਚਾਰੇ ਨੂੰ ਦੁੱਖ ਪਹੁੰਚਿਆ ਹੈ।

You might also like More from author

Comments are closed.