Parvasi |Radio |Parvasi TV |Punjabi Newspaper |Youtube |Business Pages

ਪ੍ਰੋਵਿੰਸ਼ੀਅਲ ਸਿਸਟਮ ਰਾਹੀਂ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਬੁੱਕ ਕਰਵਾ ਸਕਦੇ ਹਨ ਓਨਟਾਰੀਓ ਵਾਸੀ

Parvasi News, Ontario
ਇਸ ਹਫਤੇ ਪ੍ਰੋਵਿੰਸ਼ੀਅਲ ਸਿਸਟਮ ਰਾਹੀਂ ਹੋਰ ਓਨਟਾਰੀਓ ਵਾਸੀ ਕੋਵਿਡ-19 ਵੈਕਸੀਨ ਦੀ ਆਪਣੀ ਦੂਜੀ ਡੋਜ਼ ਬੁੱਕ ਕਰਵਾ ਸਕਣਗੇ। 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ ਨਾਲ ਜਿਨ੍ਹਾਂ ਲੋਕਾਂ ਨੇ 18 ਅਪਰੈਲ ਨੂੰ ਜਾਂ ਇਸ ਤੋਂ ਪਹਿਲਾਂ ਆਪਣੀ ਐਮ ਆਰ ਐਨ ਏ ਵੈਕਸੀਨ ਦੀ ਪਹਿਲੀ ਡੋਜ਼ ਲਈ ਹੋਵੇਗੀ ਉਹ ਪ੍ਰੋਵਿੰਸ ਦੇ ਆਨਲਾਈਨ ਬੁਕਿੰਗ ਪੋਰਟਲ ਉੱਤੇ ਜਾਂ ਫੋਨ ਲਾਈਨ ਰਾਹੀਂ ਮਾਸ ਇਮਿਊਨਾਈਜ਼ੇਸ਼ਨ ਕਲੀਨਿਕਸ ਉੱਤੇ ਆਪਣੇ ਦੂਜੇ ਸ਼ੌਟ ਲਈ ਬੁਕਿੰਗ ਕਰਵਾ ਸਕਣਗੇ। ਲੋਕ ਆਪਣੇ ਬੁਕਿੰਗ ਸਿਸਟਮ ਦੀ ਵਰਤੋਂ ਕਰਨ ਵਾਲੀਆਂ ਪਬਲਿਕ ਹੈਲਥ ਯੂਨਿਟਸ ਰਾਹੀਂ ਵੀ ਬੁਕਿੰਗ ਕਰਵਾ ਸਕਣਗੇ।ਯੌਰਕ ਰੀਜਨ ਪਹਿਲੀ ਅਜਿਹੀ ਪਬਲਿਕ ਹੈਲਥ ਯੂਨਿਟ ਬਣ ਗਈ ਹੈ ਜੋ ਕਿ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਅਪੁਆਇੰਟਮੈਂਟ ਸਵੀਕਾਰ ਰਹੀ ਹੈ। ਜਿਨ੍ਹਾਂ ਨੇ 12 ਹਫਤੇ ਪਹਿਲਾਂ ਐਸਟ੍ਰਾਜ਼ੈਨੇਕਾ ਦਾ ਟੀਕਾ ਲਵਾਇਆ ਸੀ ਉਹ ਪ੍ਰੋਵਿੰਸ਼ੀਅਲ ਸਿਸਟਮ ਰਾਹੀਂ ਐਮ ਆਰ ਐਨ ਏ ਦੀ ਦੂਜੀ ਡੋਜ਼ ਬੁੱਕ ਕਰਵਾ ਸਕਦੇ ਹਨ। ਪਿਛਲੇ ਹਫਤੇ ਪ੍ਰੋਵਿੰਸ ਨੇ ਆਪਣੇ ਸਿਸਟਮ ਨੂੰ ਅਪਡੇਟ ਕਰਦੇ ਹੋਏ ਐਸਟ੍ਰਾਜ਼ੈਨੇਕਾ ਦੀ ਪਹਿਲੀ ਡੋਜ਼ ਲੈਣ ਵਾਲਿਆਂ ਨੂੰ ਦੂਜੀ ਡੋਜ਼ ਲਈ ਫਾਈਜ਼ਰ,ਮੌਡਰਨਾ ਜਾਂ ਐਸਟ੍ਰਾਜ਼ੈਨੇਕਾ ਵਿੱਚੋਂ ਕਿਸੇ ਇੱਕ ਦੀ ਡੋਜ਼ ਲੈਣ ਲਈ ਆਖਿਆ ਸੀ। ਯੋਗ ਓਨਟਾਰੀਓ ਵਾਸੀ ਸੈਕਿੰਡ ਡੋਜ਼ ਦੇਣ ਵਾਲੀਆਂ ਫਾਰਮੇਸੀਜ਼ ਜਾਂ ਪ੍ਰਾਇਮਰੀ ਕੇਅਰ ਸੈਟਿੰਗਜ਼ ਕੋਲ ਵੀ ਬੁਕਿੰਗ ਕਰਵਾ ਸਕਦੇ ਹਨ।

You might also like More from author

Comments are closed.