Parvasi |Radio |Parvasi TV |Punjabi Newspaper |Youtube |Business Pages

ਫਾਈਜ਼ਰ, ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਤੋਂ ਬਾਅਦ ਹਾਰਟ ਇਨਫਲੇਮੇਸ਼ਨ ਦੇ ਵੱਧ ਰਹੇ ਹਨ ਮਾਮਲੇ !

Parvasi News, World
ਵੈਕਸੀਨ ਸੇਫਟੀ ਐਂਡ ਮੌਨੀਟਰਿੰਗ ਸਿਸਟਮਜ਼, ਯੂਐਸ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (ਸੀ ਡੀ ਸੀ) ਵੱਲੋਂ ਵੀਰਵਾਰ ਨੂੰ ਪੇਸ਼ ਕੀਤੇ ਡਾਟਾ ਅਨੁਸਾਰ ਫਾਈਜ਼ਰ-ਬਾਇਓਐਨਟੈਕ ਤੇ ਮੌਡਰਨਾ ਵਰਗੀਆਂ ਐਮ ਆਰ ਐਨ ਏ ਕੋਵਿਡ-19 ਵੈਕਸੀਨਜ਼ ਦੇ ਸ਼ੌਟ ਤੋਂ ਬਾਅਦ ਉਮੀਦ ਨਾਲੋਂ ਵੱਧ ਨੌਜਵਾਨਾਂ ਵੱਲੋਂ ਹਾਰਟ ਇਨਫਲੇਮੇਸ਼ਨ ਦੀ ਸਿ਼ਕਾਇਤ ਕੀਤੀ ਗਈ ਹੈ। ਸੀ ਡੀ ਸੀ ਤੇ ਹੋਰ ਰੈਗੂਲੇਟਰਜ਼ ਵੱਲੋਂ ਇਸ ਤਰ੍ਹਾਂ ਦੇ ਹਾਰਟ ਇਨਫਲੇਮੇਸ਼ਨ ਦੇ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ।ਇਜ਼ਰਾਈਲ ਦੇ ਸਿਹਤ ਮੰਤਰਾਲੇ ਵੱਲੋਂ ਦੱਸੇ ਉਨ੍ਹਾਂ ਫਾਈਜ਼ਰ ਦੀ ਕੋਵਿਡ-19 ਵੈਕਸੀਨ ਲਵਾਉਣ ਵਾਲੇ ਨੌਜਵਾਨਾਂ ਦੀ ਅਜਿਹੀ ਹੀ ਹਾਲਤ ਦਰਮਿਆਨ ਲਿੰਕ ਜੁੜਦਾ ਨਜ਼ਰ ਆ ਰਿਹਾ ਹੈ।ਏਜੰਸੀ ਨੇ ਆਖਿਆ ਕਿ ਉਹ ਅਜਿਹੇ ਹਾਲਾਤ ਵਿੱਚ ਪੈਦਾ ਹੋਣ ਵਾਲੇ ਰਿਸਕ ਦਾ ਪਤਾ ਲਾ ਰਹੇ ਹਨ। ਪਰ ਅਜੇ ਤੱਕ ਉਹ ਇਹ ਪਤਾ ਨਹੀਂ ਲਗਾ ਸਕੇ ਕਿ ਇਨ੍ਹਾਂ ਵੈਕਸੀਨਜ਼ ਤੇ ਮਾਇਓਕਾਰਡਿਟਿਸ ਜਾਂ ਪੈਰੀਕਾਰਡਿਟਿਸ ਦਰਮਿਆਨ ਕੋਈ ਸਬੰਧ ਹੈ। ਇਸ ਤਰ੍ਹਾਂ ਦੀ ਸਿ਼ਕਾਇਤ ਕਰਨ ਵਾਲੇ ਕੁੱਝ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣ ਦੀ ਲੋੜ ਵੀ ਪਈ ਪਰ ਬਹੁਤੇ ਦੇ ਇਸ ਤਰ੍ਹਾਂ ਦੇ ਲੱਛਣਾਂ ਉੱਤੇ ਜਲਦ ਕਾਬੂ ਪਾ ਲਿਆ ਗਿਆ। ਫਾਈਜ਼ਰ ਜਾਂ ਮੌਡਰਨਾ ਵੈਕਸੀਨ ਦੀ ਦੂਜੀ ਡੋਜ਼ ਲਵਾਉਣ ਤੋਂ ਬਾਅਦ ਬਹੁਤੇ ਮਾਮਲੇ ਯੂਐਸ ਵੈਕਸੀਨ ਐਡਵਰਸ ਈਵੈਂਟ ਰਿਪੋਰਟਿੰਗ ਸਿਸਟਮ (ਵੀ ਏ ਈ ਆਰ ਐਸ)ਸਾਹਮਣੇ ਆਏ। 12 ਤੇ 24 ਸਾਲ ਦਰਮਿਆਨ ਲੋਕਾਂ ਵਿੱਚ ਇਸ ਤਰ੍ਹਾਂ ਦੇ ਮਾਮਲੇ ਜਿਆਦਾ ਸਾਹਮਣੇ ਆਏ ਹਨ। ਇਸ ਤਰ੍ਹਾਂ ਦੇ 283 ਮਾਮਲੇ ਸਾਹਮਣੇ ਆਏ। ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਸਪਸ਼ਟ ਜਵਾਬ ਹਾਸਲ ਨਹੀਂ ਹੋ ਸਕਿਆ ਹੈ।

You might also like More from author

Comments are closed.