Parvasi |Radio |Parvasi TV |Punjabi Newspaper |Youtube |Business Pages

ਬੁੱਧਵਾਰ ਤੋਂ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਿਹਾ ਹੈ ਓਨਟਾਰੀਓ

Parvasi News, Ontario
ਫੋਰਡ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਇਸ ਹਫਤੇ ਤੋਂ ਉਹ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਹੇ ਹਨ। ਇਨ੍ਹਾਂ ਬਾਰਡਰ ਪਾਬੰਦੀਆਂ ਦੇ ਹਟਾਏ ਜਾਣ ਨਾਲ ਜ਼ਮੀਨੀ ਰਸਤੇ ਤੇ ਪਾਣੀ ਰਾਹੀਂ ਇੰਟਰਪ੍ਰੋਵਿੰਸ਼ੀਅਲ ਟਰੈਵਲ ਦੀ ਇਜਾਜ਼ਤ ਮਿਲ ਜਾਵੇਗੀ। ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ ਸਰਹੱਦੀ ਪਾਬੰਦੀਆਂ ਸਬੰਧੀ ਆਰਡਰ ਬੁੱਧਵਾਰ ਨੂੰ ਰਾਤੀਂ 12:01 ਉੱਤੇ ਖਤਮ ਹੋਣ ਜਾ ਰਿਹਾ ਹੈ ਤੇ ਓਨਟਾਰੀਓ ਵਿੱਚ ਦਾਖਲ ਹੋਣ ਵਾਲਿਆਂ ਨੂੰ ਪ੍ਰੋਵਿੰਸ ਵਿੱਚ ਲਾਗੂ ਪਬਲਿਕ ਹੈਲਥ ਮਾਪਦੰਡਾਂ ਦਾ ਪਾਲਣ ਕਰਨਾ ਹੋਵੇਗਾ। ਆਖਰੀ ਵਾਰੀ ਓਨਟਾਰੀਓ ਨੇ ਇਨ੍ਹਾਂ ਸਰਹੱਦੀ ਪਾਬੰਦੀਆਂ ਵਿੱਚ 29 ਮਈ ਨੂੰ ਵਾਧਾ ਕੀਤਾ ਸੀ ਜੋ ਕਿ ਬੁੱਧਵਾਰ ਨੂੰ ਮੁੱਕਣ ਜਾ ਰਿਹਾ ਹੈ। ਸੱਭ ਤੋਂ ਪਹਿਲਾਂ ਇਹ ਪਾਬੰਦੀਆਂ 16 ਅਪਰੈਲ, 2021 ਨੂੰ ਲਾਈਆਂ ਗਈਆਂ ਸਨ। ਇਸ ਸਮੇਂ ਪ੍ਰੋਵਿੰਸ ਆਪਣੇ ਰੀਓਪਨਿੰਗ ਪਲੈਨ ਦੇ ਪਹਿਲੇ ਪੜਾਅ ਉੱਤੇ ਹੈ। ਪ੍ਰੋਵਿੰਸ ਦੇ ਅਧਿਕਾਰੀ ਦੂਜਾ ਪੜਾਅ 2 ਜੁਲਾਈ ਤੋਂ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਦੌਰਾਨ ਕਿਊਬਿਕ ਸਰਕਾਰ ਨੇ ਅੱਜ ਤੋਂ ਗੈਟਿਨਿਊ ਤੇ ਵੈਸਟਰਨ ਕਿਊਬਿਕ ਵਿੱਚ ਪਾਬੰਦੀਆਂ ਵਿੱਚ ਹੋਰ ਢਿੱਲ ਦੇ ਦਿੱਤੀ। ਇਸ ਤਹਿਤ ਇੰਡੋਰ ਇੱਕਠ ਤੇ ਬਾਰਜ਼ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਨੀਟੋਬਾ ਵਿੱਚ ਵੀ ਕੋਵਿਡ-19 ਦੇ ਮਾਮਲੇ ਘਟੇ ਹਨ ਤੇ ਇਸ ਪ੍ਰੋਵਿੰਸ ਵਿੱਚ ਵੀ ਕੁੱਝ ਪਾਬੰਦੀਆਂ ਵਿੱਚ ਰਿਆਇਤ ਦਿੱਤੀ ਜਾਵੇਗੀ। ਅੱਜ ਓਨਟਾਰੀਓ ਵਿੱਚ ਕੋਵਿਡ-19 ਦੇ 296 ਨਵੇਂ ਮਾਮਲੇ ਦਰਜ ਕੀਤੇ ਗਏ ਤੇ ਵਾਇਰਸ ਕਾਰਨ 13 ਹੋਰ ਮੌਤਾਂ ਹੋਈਆਂ।

You might also like More from author

Comments are closed.