Parvasi |Radio |Parvasi TV |Punjabi Newspaper |Youtube |Business Pages

ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਇੰਪਲੌਈਜ਼ ਨੇ ਇੱਕਠੇ ਕੀਤੇ 1 ਮਿਲੀਅਨ ਡਾਲਰ

Parvasi News, Canada
ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ (ਓਸਲਰ ਫਾਊਂਡੇਸ਼ਨ) ਨੂੰ ਇਹ ਦੱਸਦਿਆਂ ਹੋਇਆਂ ਮਾਣ ਹੋ ਰਿਹਾ ਹੈ ਕਿ ਓਸਲਰ ਹਸਪਤਾਲਾਂ ਦੀ ਮਦਦ ਲਈ ਓਸਲਰ ਇੰਪਲੌਈਜ਼ ਵੱਲੋਂ ਇੱਕ ਮਿਲੀਅਨ ਡਾਲਰ ਇੱਕਠੇ ਕੀਤੇ ਗਏ ਹਨ। ਜਿਨ੍ਹਾਂ ਹਸਪਤਾਲਾਂ ਦੀ ਮਦਦ ਲਈ ਇਹ ਰਕਮ ਇੱਕਠੀ ਕੀਤੀ ਗਈ ਹੈ ਉਨ੍ਹਾਂ ਵਿੱਚ ਬਰੈਂਪਟਨ ਸਿਵਿਕ ਹਸਪਤਾਲ, ਇਟੋਬੀਕੋ ਜਨਰਲ ਹਸਪਤਾਲ ਤੇ ਪੀਲ ਮੈਮੋਰੀਅਲ ਸੈਂਟਰ ਫੌਰ ਇੰਟੇਗ੍ਰੇਟਿਡ ਹੈਲਥ ਐਂਡ ਵੈੱਲਨੈੱਸ (ਓਸਲਰ) ਸ਼ਾਮਲ ਹਨ। ਦਸ ਸਾਲ ਪਹਿਲਾਂ ਓਸਲਰ ਫਾਊਂਡੇਸ਼ਨ ਵੱਲੋਂ ਯੂ ਹੈਵ ਦ ਪਾਵਰ ਕੈਂਪੇਨ ਚਲਾਈ ਗਈ ਸੀ ਤੇ ਇਸ ਤਹਿਤ ਓਸਲਰ ਹਸਪਤਾਲਾਂ ਦੀ ਮਦਦ ਲਈ 100 ਮਿਲੀਅਨ ਡਾਲਰ ਇੱਕ ਕਰਨ ਦਾ ਟੀਚਾ ਮਿਥਿਆ ਗਿਆ ਸੀ।ਇਸ ਕੈਂਪੇਨ ਦੇ ਹਿੱਸੇ ਵਜੋਂ 2013 ਵਿੱਚ ਓਸਲਰ ਇੰਪਲੌਈਜ਼ ਨੇ ਇੱਕ ਮਿਲੀਅਨ ਡਾਲਰ ਡੋਨੇਟ ਕਰਨ ਦੀ ਵਚਨਬੱਧਤਾ ਪ੍ਰਗਟਾਈ ਸੀ। 34000 ਡੋਨਰਜ਼, ਜਿਨ੍ਹਾਂ ਵਿੱਚ ਓਸਲਰ ਦੇ ਡਾਕਟਰ ਤੇ 1100 ਓਸਲਰ ਸਟਾਫ ਮੈਂਬਰਾਂ ਦੀ ਮਦਦ ਨਾਲ ਇਸ ਕੈਂਪੇਨ ਰਾਹੀਂ 109 ਮਿਲੀਅਨ ਡਾਲਰ ਇੱਕਠੇ ਹੋ ਚੁੱਕੇ ਹਨ। ਇਨ੍ਹਾਂ ਫੰਡਾਂ ਦੀ ਮਦਦ ਨਾਲ ਪੀਲ ਮੈਮੋਰੀਅਲ ਦੇ ਨਿਰਮਾਣ ਤੇ ਇਸ ਨੂੰ ਸਾਜ਼ੋ ਸਮਾਨ ਨਾਲ ਲੈਸ ਕਰਨ ਦੇ ਨਾਲ ਨਾਲ ਇਟੋਬੀਕੋ ਜਨਰਲ ਵਿੱਚ ਨਵਾਂ ਪੇਸੈ਼ਂਟ ਟਾਵਰ ਬਣਾਇਆ ਗਿਆ। ਇਸ ਤੋਂ ਇਲਾਵਾ ਬਰੈਂਪਟਨ ਸਿਵਿਕ ਵਿੱਚ ਐਕਸ-ਰੇਅ ਮਸ਼ੀਨਾਂ, ਵਾਈਟਲ ਸਾਈਨਜ਼ ਮੌਨੀਟਰਜ਼, ਸਪੈਸ਼ਲ ਬੈੱਡ ਤੇ ਬੱਚਿਆਂ ਲਈ ਕਾਰਡੀਐਕ ਮੌਨੀਟਰਜ਼ ਵੀ ਲਾਏ ਗਏ। ਓਸਲਰ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਨੇ ਮੇਅਹਿਊ ਨੇ ਆਖਿਆ ਕਿ ਫੰਡ ਦੇਣ ਵਾਲੇ ਸਾਰੇ ਮੁਲਾਜ਼ਮਾਂ ਤੇ ਲੋਕਾਂ ਦਾ ਉਹ ਧੰਨਵਾਦ ਕਰਦੇ ਹਨ। ਖਾਸ ਤੌਰ ਉੱਤੇ ਉਹ ਇੰਪਲੌਈ ਗਿਵਿੰਗ ਕੈਂਪੇਨ ਕਮੇਟੀਜ਼ ਦਾ ਧੰਨਵਾਦ ਕਰਨਗੇ ਜਿਨ੍ਹਾਂ ਨੇ ਇਸ ਸੰਕਟ ਦੀ ਘੜੀ ਵਿੱਚ ਦਿਨ ਰਾਤ ਇੱਕ ਕਰਕੇ ਇਹ ਫੰਡ ਜੁਟਾਏ। ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ· ਨਵੀਦ ਮੁਹੰਮਦ ਨੇ ਆਖਿਆ ਕਿ ਇਹ ਸਾਡੀ ਕਮਿਊਨਿਟੀ ਲਈ ਬਹੁਤ ਵੱਡਾ ਨਿਵੇਸ਼ ਹੈ।

You might also like More from author

Comments are closed.