Parvasi |Radio |Parvasi TV |Punjabi Newspaper |Youtube |Business Pages

ਬੇਕਰੀ ਵਿੱਚ ਲੱਗੀ ਜ਼ਬਰਦਸਤ ਅੱਗ, ਹੋਇਆ ਭਾਰੀ ਮਾਲੀ ਨੁਕਸਾਨ

Parvasi News, Canada

ਇਟੋਬੀਕੋ ਵਿੱਚ ਇੱਕ ਬੇਕਰੀ ਵਿੱਚ ਅੱਗ ਲੱਗ ਜਾਣ ਕਾਰਨ ਭਾਰੀ ਮਾਲੀ ਨੁਕਸਾਨ ਹੋਇਆ। ਫਾਇਰ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੰਗਲਵਾਰ ਨੂੰ ਰਾਤੀਂ 10:00 ਵਜੇ ਤੋਂ ਪਹਿਲਾਂ ਕਿਪਲਿੰਗ ਐਵਨਿਊ ਨੇੜੇ ਬੈਰਿੰਗ ਐਵਨਿਊ ਤੇ ਜੱਜ ਰੋਡ ਉੱਤੇ ਸਥਿਤ ਬੇਕਰੀ ਦੇ ਓਵਨ ਵਿੱਚ ਅੱਗ ਲੱਗ ਜਾਣ ਤੋਂ ਬਾਅਦ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਅੱਗ ਬੜੀ ਤੇਜ਼ੀ ਨਾਲ ਫੈਲ ਗਈ ਤੇ ਅੱਗ ਦੀਆਂ ਲਪਟਾਂ ਬਿਲਡਿੰਗ ਦੀ ਛੱਤ ਤੋਂ ਬਾਹਰ ਨਜ਼ਰ ਆਉਣ ਲੱਗੀਆਂ ਤੇ ਜਲਦ ਹੀ ਚਾਰੇ ਪਾਸੇ ਸੰਘਣਾਂ ਧੂੰਆਂ ਫੈਲ ਗਿਆ।
ਫਾਇਰ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਇਮਾਰਤ ਐਨੀ ਖਸਤਾ ਹੋ ਗਈ ਕਿ ਡਿੱਗ ਗਈ।ਫਾਇਰ ਫਾਈਟਰਜ਼ ਨੂੰ ਰਾਤ ਭਰ ਅੱਗ ਉੱਤੇ ਕਾਬੂ ਪਾਉਣ ਲਈ ਮਸ਼ੱਕਤ ਕਰਨੀ ਪਈ।ਫਾਇਰ ਫਾਈਟਰਜ਼ ਨੇ ਦੱਸਿਆ ਕਿ ਸਾਰੀ ਰਾਤ ਹਵਾ ਚੱਲਣ ਕਾਰਨ ਅੱਗ ਸੁਲਗਦੀ ਰਹੀ। ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਮਾਰਤ ਵਿੱਚ ਗੈਸ ਤੇ ਹਾਈਡਰੋ ਦੋਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਇਲਾਕੇ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ |

You might also like More from author

Comments are closed.