Parvasi |Radio |Parvasi TV |Punjabi Newspaper |Youtube |Business Pages

ਬਰਥਡੇਅ ਪਾਰਟੀ ਵਿੱਚ ਗੋਲੀ ਚਲਾ ਕੇ 3 ਬੱਚਿਆਂ ਨੂੰ ਜ਼ਖ਼ਮੀ ਕਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਚਾਰਜ

Parvasi News, GTA

ਨਿੱਕੇ ਬੱਚੇ ਦੀ ਬਰਥਡੇਅ ਪਾਰਟੀ ਵਿੱਚ ਗੋਲੀ ਚਲਾ ਕੇ ਤਿੰਨ ਬੱਚਿਆਂ ਤੇ ਇੱਕ ਬਾਲਗ ਨੂੰ ਜ਼ਖ਼ਮੀ ਕਰਨ ਵਾਲੇ 24 ਸਾਲਾ ਵਿਅਕਤੀ ਨੂੰ ਟੋਰਾਂਟੋ ਪੁਲਿਸ ਵੱਲੋਂ ਚਾਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ,  ਕਿ ਸ਼ਨਿੱਚਰਵਾਰ ਨੂੰ ਰਾਤੀਂ 8:00 ਵਜੇ ਬਿੰਗ ਐਵਨਿਊ ਨੇੜੇ ਟੈਨਡਰਿੱਜ ਕ੍ਰੀਸੈਂਟ ਉੱਤੇ ਸਥਿਤ ਇੱਕ ਬਿਲਡਿੰਗ ਕਾਂਪਲੈਕਸ ਵਿੱਚ ਚੱਲੀਆਂ ਗੋਲੀਆਂ ਤੋਂ ਬਾਅਦ ਪੁਲਿਸ ਨੂੰ ਮੌਕੇ ਉੱਤੇ ਸੱਦਿਆ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪਾਇਆ ਕਿ ਤਿੰਨ ਬੱਚਿਆਂ ਸਮੇਤ ਚਾਰ ਵਿਅਕਤੀਆਂ ਨੂੰ ਗੋਲੀ ਲੱਗੀ ਹੈ ਤੇ ਉਹ ਜ਼ਖ਼ਮੀ ਹਨ। ਜ਼ਖਮੀਆਂ ਵਿੱਚ ਇੱਕ ਸਾਲਾ ਬੱਚਾ, ਪੰਜ ਸਾਲਾ ਬੱਚਾ ਤੇ 11 ਸਾਲਾ ਬੱਚਾ ਸ਼ਾਮਲ ਸਨ। ਸੋਮਵਾਰ ਨੂੰ ਜਾਰੀ ਕੀਤੀ ਗਈ ਅਪਡੇਟ ਵਿੱਚ ਪੁਲਿਸ ਨੇ ਆਖਿਆ ਕਿ ਪੰਜ ਸਾਲਾ ਲੜਕੀ, ਜਿਸ ਦੇ ਸਿਰ ਕੋਲੋਂ  ਗੋਲੀ ਖਹਿ ਜਾਣ ਕਾਰਨ ਜ਼ਖ਼ਮ ਹੋਇਆ ਸੀ ਉਸ ਦੀ ਹਾਲਤ ਨਾਜੁ਼ਕ ਬਣੀ ਹੋਈ ਹੈ। ਇੱਕ ਸਾਲਾ ਬੱਚੇ ਤੇ 11 ਸਾਲਾ ਬੱਚੇ ਦਾ ਇਲਾਜ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 24 ਸਾਲਾ ਵਿਅਕਤੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਨੂੰ ਹੀ ਸ਼ੂਟਿੰਗ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਟੋਰਾਂਟੋ ਦੇ 24 ਸਾਲਾ ਡੈਮਰ ਕੈਡੋਗਨ ਉੱਤੇ ਕਈ ਚਾਰਜਿਜ਼ ਲਾਏ ਗਏ ਹਨ, ਇਨ੍ਹਾਂ ਵਿੱਚ ਬਿਨਾਂ ਲਾਇਸੰਸ ਦੇ ਪਾਬੰਦੀਸ਼ੁਦਾ ਹਥਿਆਰ ਨੂੰ ਕੋਲ ਰੱਖਣਾ ਤੇ ਉਸ ਦੀ ਵਰਤੋਂ ਕਰਨ ਦੇ ਸਬੰਧ ਵਿੱਚ ਉਸ ਉੱਤੇ ਕਈ ਚਾਰਜਿਜ਼ ਲਾਏ ਗਏ ਹਨ। ਪੁਲਿਸ ਨੇ ਆਖਿਆ ਕਿ ਇਹ ਜਾਂਚ ਅਜੇ ਚੱਲ ਰਹੀ ਹੈ ਤੇ ਉਨ੍ਹਾਂ ਇਸ ਸਬੰਧ ਵਿੱਚ ਜਾਣਕਾਰੀ ਰੱਖਣ ਵਾਲਿਆਂ ਨੂੰ ਸਾਹਮਣੇ ਆਉਣ ਦੀ ਵੀ ਅਪੀਲ ਕੀਤੀ।

You might also like More from author

Comments are closed.