Parvasi |Radio |Parvasi TV |Punjabi Newspaper |Youtube |Business Pages

ਵੈਕਸੀਨੇਸ਼ਨ ਪੂਰੀ ਕਰਵਾ ਚੁੱਕੇ ਟਰੈਵਲਰਜ਼ ਲਈ ਜੁਲਾਈ ਤੋਂ ਪਾਬੰਦੀਆਂ ਹਟਾਵੇਗਾ ਕੈਨੇਡਾ

Parvasi News, Canada
ਫੈਡਰਲ ਸਰਕਾਰ ਨੇ ਕੈਨੇਡੀਅਨਜ਼, ਪਰਮਾਨੈਂਟ ਰੈਜ਼ੀਡੈਂਟਸ ਤੇ ਉਨ੍ਹਾਂ ਕੁੱਝ ਵਿਦੇਸ਼ੀ ਨਾਗਰਿਕਾਂ ਨੂੰ ਟਰੈਵਲ ਸਬੰਧੀ ਪਾਬੰਦੀਆਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦਾ ਕੋਵਿਡ-19 ਸਬੰਧੀ ਟੀਕਾਕਰਣ ਪੂਰਾ ਹੋ ਚੁੱਕਿਆ ਹੋਵੇ। ਇਹ ਸਾਰੇ ਯੋਗ ਲੋਕ 5 ਜੁਲਾਈ ਤੋਂ ਸ਼ੁਰੂ ਕਰਕੇ ਸੁਖਾਲੇ ਢੰਗ ਨਾਲ ਟਰੈਵਲ ਕਰ ਸਕਣਗੇ। 5 ਜੁਲਾਈ ਨੂੰ ਰਾਤੀਂ 11:59 ਵਜੇ ਸ਼ੁਰੂ ਕਰਕੇ ਮੌਜੂਦਾ ਨਿਯਮਾਂ ਤਹਿਤ ਜਿਹੜੇ ਟਰੈਵਲਰਜ਼ ਇਸ ਸਮੇਂ ਕੈਨੇਡਾ ਦਾਖਲ ਹੋਣ ਦੇ ਯੋਗ ਹਨ ਉਹ 14 ਦਿਨਾਂ ਲਈ ਖੁਦ ਨੂੰ ਆਈਸੋਲੇਟ ਕੀਤੇ ਬਿਨਾਂ ਅਜਿਹਾ ਕਰ ਸਕਣਗੇ, ਉਨ੍ਹਾਂ ਨੂੰ ਅੱਠ ਦਿਨਾਂ ਬਾਅਦ ਟੈਸਟ ਕਰਵਾਉਣਾ ਹੋਵੇਗਾ, ਜਾਂ ਕੈਨੇਡਾ ਪਹੁੰਚਣ ਉੱਤੇ ਹੋਟਲ ਵਿੱਚ ਕੁਆਰਨਟੀਨ ਕਰਨਾ ਹੋਵੇਗਾ, ਇਹ ਵੀ ਉਸ ਸਮੇਂ ਜਦੋਂ ਉਹ ਕੋਵਿਡ-19 ਖਿਲਾਫ ਪੂਰੀ ਤਰ੍ਹਾਂ ਇਮਿਊਨਾਈਜ਼ਡ ਹੋਣਗੇ। ਸੋਮਵਾਰ ਨੂੰ ਇਸ ਨਵੀਂ ਯੋਜਨਾ ਦਾ ਐਲਾਨ ਕਰਦਿਆਂ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਜਿਵੇਂ ਕਿ ਅਸੀਂ ਪਹਿਲਾਂ ਵੀ ਕੈਨੇਡੀਅਨਾਂ ਨੂੰ ਦੱਸ ਚੁੱਕੇ ਹਾਂ ਕਿ ਸਰਹੱਦੀ ਪਾਬੰਦੀਆਂ ਉਸ ਸਮੇਂ ਹਟਾਈਆਂ ਜਾਣਗੀਆਂ ਜਦੋਂ ਸਾਡੀਆਂ ਕਮਿਊਨਿਟੀਜ਼ ਸਾਨੂੰ ਹੋਰ ਜਿ਼ਆਦਾ ਸੇਫ ਮਹਿਸੂਸ ਹੋਣਗੀਆਂ।ਉਨ੍ਹਾਂ ਅੱਗੇ ਆਖਿਆ ਕਿ ਜੇ ਤੁਸੀਂ ਵੀ ਇਨ੍ਹਾਂ ਗਰਮੀਆਂ ਵਿੱਚ ਕਿਸੇ ਹੋਰ ਦੇਸ਼ ਘੁੰਮਣ ਜਾਣ ਦਾ ਮਨ ਬਣਾ ਰਹੇ ਹੋਂ ਤਾਂ ਉਸ ਦੇਸ਼ ਦੀਆਂ ਟਰੈਵਲ ਸਬੰਧੀ ਸ਼ਰਤਾਂ ਤੇ ਲੋੜਾਂ ਜ਼ਰੂਰ ਚੈੱਕ ਕਰ ਲਵੋ। ਇਹ ਤਬਦੀਲੀਆਂ ਉਨ੍ਹਾਂ ਲੋਕਾਂ ਉੱਤੇ ਨਹੀਂ ਢੁਕਣਗੀਆਂ ਜਿਹੜੇ ਗੈਰ ਨਾਗਰਿਕ ਹੋਣਗੇ ਪਰ ਜਿਨ੍ਹਾਂ ਦਾ ਟੀਕਾਕਰਣ ਪੂਰਾ ਹੋਇਆ ਹੋਵੇਗਾ ਤੇ ਉਹ ਗੈਰ ਜ਼ਰੂਰੀ ਕਾਰਨਾਂ ਕਰਕੇ ਟਰੈਵਲ ਕਰਨਾ ਚਾਹੁੰਦੇ ਹੋਣਗੇ, ਜਾਂ ਕੋਈ ਵੀ ਕੈਨੇਡੀਅਨ ਟਰੈਵਲਰ ਜਿਹੜਾ ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕਿਆ ਹੋਵੇਗਾ। ਅਜਿਹੇ ਵਿਅਕਤੀਆਂ ਉੱਤੇ ਮੌਜੂਦਾ ਪਾਬੰਦੀਆਂ ਹੀ ਜਾਰੀ ਰਹਿਣਗੀਆਂ। ਸੋਮਵਾਰ ਨੂੰ ਕੀਤੇ ਗਏ ਇਨ੍ਹਾਂ ਐਲਾਨਾ ਨਾਲ ਕਈ ਸਵਾਲ ਅਜਿਹੇ ਰਹਿ ਗਏ ਹਨ ਜਿਨ੍ਹਾਂ ਦੇ ਕੋਈ ਉੱਤਰ ਨਹੀਂ ਹਨ। ਪਰ ਆਖਿਰਕਾਰ ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਹੀ ਕਿਸੇ ਵੀ ਟਰੈਵਲਰਜ਼ ਦੇ ਹਾਲਾਤ ਦਾ ਮੁਲਾਂਕਣ ਕਰਨ ਤੋਂ ਬਾਅਦ ਉਸ ਸਬੰਧੀ ਫੈਸਲਾ ਲਿਆ ਜਾਵੇਗਾ।

You might also like More from author

Comments are closed.