Parvasi |Radio |Parvasi TV |Punjabi Newspaper |Youtube |Business Pages

ਰੈਕਸਡੇਲ ਬਰਥਡੇਅ ਪਾਰਟੀ ਵਿੱਚ ਗੋਲੀ ਚਲਾਉਣ ਵਾਲਾ ਇੱਕ ਹੋਰ ਸ਼ਖ਼ਸ ਕਾਬੂ

Parvasi News, GTA

ਰੈਕਸਡੇਲ ਵਿੱਚ ਨਿੱਕੇ ਬੱਚੇ ਦੀ ਬਰਥਡੇਅ ਪਾਰਟੀ ਵਿੱਚ ਗੋਲੀ ਚਲਾ ਕੇ ਤਿੰਨ ਬੱਚਿਆਂ ਨੂੰ ਜ਼ਖ਼ਮੀ ਕਰਨ ਦੇ ਸਬੰਧ ਵਿੱਚ ਜਾਂਚਕਾਰਾਂ ਨੇ ਇੱਕ ਹੋਰ ਮਸ਼ਕੂਕ ਨੂੰ ਚਾਰਜ ਕੀਤਾ ਹੈ। ਇਹ ਜਾਣਕਾਰੀ ਟੋਰਾਂਟੋ ਪੁਲਿਸ ਚੀਫ ਜੇਮਜ਼ ਰੈਮਰ ਨੇ ਦਿੱਤੀ। ਸ਼ਨਿੱਚਰਵਾਰ ਸ਼ਾਮ ਨੂੰ ਟੈਨਡਰਿੱਜ ਕ੍ਰੀਸੈਂਟ ਤੇ ਬਿੰਗ ਐਵਨਿਊ ਨੇੜੇ ਇੱਕ ਬੱਚੇ ਦੀ ਬਰਥਡੇਅ ਪਾਰਟੀ ਚੱਲ ਰਹੀ ਸੀ ਜਦੋਂ ਇਹ ਹਿੰਸਕ ਘਟਨਾ ਵਾਪਰੀ। ਮੰਗਲਵਾਰ ਦੁਪਹਿਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੈਮਰ ਨੇ ਦੱਸਿਆ ਕਿ ਗੋਲੀ ਉਦੋਂ ਚੱਲੀ ਜਦੋਂ ਰਾਤੀਂ 8:00 ਵਜੇ ਤੋਂ ਪਹਿਲਾਂ ਦੋ ਵਿਅਕਤੀਆਂ ਦਰਮਿਆਨ ਬਹਿਸ ਹੋ ਗਈ। ਪਾਰਟੀ ਵਿੱਚ ਦੋਵਾਂ ਵਿਅਕਤੀਆਂ ਦਰਮਿਆਨ ਪਹਿਲਾਂ ਬਹਿਸ ਹੋਈ ਤੇ ਫਿਰ ਦੋਵਾਂ ਨੇ ਇੱਕ ਦੂਜੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ 4 ਵਿਅਕਤੀ ਜ਼ਖ਼ਮੀ ਹੋਏ, 11 ਸਾਲਾ ਤੇ 1 ਸਾਲਾ ਲੜਕੇ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਪਰ 5 ਸਾਲਾ ਲੜਕੀ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਉਹ ਹਸਪਤਾਲ ਵਿੱਚ ਹੀ ਦਾਖਲ ਹੈ ਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। 24 ਸਾਲਾ ਵਿਅਕਤੀ ਦੀ ਲੱਤ ਵਿੱਚ ਗੋਲੀ ਲੱਗੀ ਸੀ ਤੇ ਉਹ ਵੀ ਅਜੇ ਹਸਪਤਾਲ ਵਿੱਚ ਹੀ ਜੇਰੇ ਇਲਾਜ ਹੈ। ਰੈਮਰ ਨੇ ਆਖਿਆ ਕਿ ਇਸ ਵਿਅਕਤੀ ਨੂੰ ਵੀ ਸ਼ੂਟਰਜ਼ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਜਾਂਚਕਾਰਾਂ ਨੇ ਦੱਸਿਆ ਕਿ ਉਹ ਹੋਰਨਾਂ ਮਸ਼ਕੂਕਾਂ ਦੀ ਵੀ ਭਾਲ ਕਰ ਰਹੇ ਹਨ, ਜਿਨ੍ਹਾਂ ਨੇ ਜਾਂ ਤਾਂ ਗੋਲੀ ਚਲਾਈ ਤੇ ਜਾਂ ਫਿਰ ਇਸ ਘਟਨਾ ਵਿੱਚ ਕਿਸੇ ਤਰ੍ਹਾਂ ਦੀ ਭੂਮਿਕਾ ਨਿਭਾਈ।ਰੈਮਰ ਨੇ ਆਖਿਆ ਕਿ ਜੇ ਕੋਈ ਵੀ ਸ਼ਖਸ ਇਸ ਘਟਨਾ ਵਿੱਚ ਹਿੱਸੇਦਾਰ ਹੈ ਉਸ ਲਈ ਬਿਹਤਰ ਇਹ ਹੋਵੇਗਾ ਕਿ ਉਹ ਵਕੀਲ ਲੱਭਕੇ ਖੁਦ ਨੂੰ ਪੁਲਿਸ ਹਵਾਲੇ ਕਰ ਦੇਵੇ, ਅਸੀਂ ਇਸ ਘਟਨਾ ਵਿੱਚ ਸ਼ਰੀਕ ਸਾਰੇ ਲੋਕਾਂ ਦੀ ਪਛਾਣ ਕਰ ਰਹੇ ਹਾਂ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।

You might also like More from author

Comments are closed.