Parvasi |Radio |Parvasi TV |Punjabi Newspaper |Youtube |Business Pages

ਟੋਰਾਂਟੋ ਦੀ ਡੰਡਸ ਸਟਰੀਟ ਦਾ ਨਾਂ ਬਦਲਣ ਦੀ ਸਿਟੀ ਸਟਾਫ ਨੇ ਕੀਤੀ ਸਿਫਾਰਿਸ਼, ਟੋਰੀ ਨੇ ਵੀ ਕੀਤੀ ਹਮਾਇਤ

Parvasi News, GTA

ਹਾਸ਼ੀਏ ਉੱਤੇ ਰਹਿਣ ਵਾਲੀਆਂ ਕਮਿਊਨਿਟੀਜ਼ ਨਾਲ ਸੁਲ੍ਹਾ ਕਰਨ ਤੇ ਉਨ੍ਹਾਂ ਦੀ ਸਮਾਜ ਵਿੱਚ ਸ਼ਮੂਲੀਅਤ ਦਾ ਉਨ੍ਹਾਂ ਨੂੰ ਅਹਿਸਾਸ ਕਰਵਾਉਣ ਲਈ ਸਿਟੀ ਸਟਾਫ ਵੱਲੋਂ ਟੋਰਾਂਟੋ ਦੀ ਡੰਡਸ ਸਟਰੀਟ ਤੇ ਹੋਰਨਾਂ ਅਹਿਮ ਸਥਾਨਾਂ ਦੇ ਨਾਂ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ। 14000 ਤੋਂ ਵੀ ਵੱਧ ਲੋਕਾਂ ਵੱਲੋਂ ਪਿਛਲੇ ਸਾਲ ਇੱਕ ਪਟੀਸ਼ਨ ਸਾਈਨ ਕਰਕੇ 18ਵੀਂ ਸਦੀ ਦੇ ਸਿਆਸਤਦਾਨ ਹੈਨਰੀ ਡੰਡਸ ਦੇ ਨਾਂ ਉੱਤੇ ਰੱਖੇ ਗਏ ਸਟਰੀਟ ਦੇ ਨਾਂ ਨੂੰ ਬਦਲਣ ਦੀ ਮੰਗ ਕੀਤੀ ਸੀ। ਹੈਨਰੀ ਡੰਡਸ ਹੀ ਉਹ ਸਿਆਸਤਦਾਨ ਸੀ ਜਿਸ ਨੇ ਬ੍ਰਿਟਿਸ਼ ਰਾਜ ਦੌਰਾਨ ਗੁਲਾਮ ਪ੍ਰਥਾ ਨੂੰ ਖ਼ਤਮ ਕਰਨ ਵਿੱਚ ਦੇਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸਟਾਫ ਚਾਹੁੰਦਾ ਹੈ ਕਿ ਸਟਰੀਟ ਦੇ ਮੁੜ ਨਾਮਕਰਣ ਲਈ ਬਲੈਕ ਤੇ ਮੂਲਵਾਸੀ ਗਰੁੱਪਜ਼ ਦੇ ਨਾਲ ਨਾਲ ਕਾਰੋਬਾਰੀ ਅਦਾਰਿਆਂ ਤੋਂ ਕਿਸੇ ਨਾਂ ਦੇ ਸੁਝਾਅ ਮੰਗੇ ਜਾਣ। ਡੰਡਸ ਨਾਂ ਤੋਂ ਖਹਿੜਾ ਛੁਡਾਉਣ ਲਈ ਟੋਰਾਂਟੋ ਨੂੰ 5·1 ਮਿਲੀਅਨ ਡਾਲਰ ਤੋਂ 6·3 ਮਿਲੀਅਨ ਡਾਲਰ ਖਰਚਣੇ ਪੈ ਸਕਦੇ ਹਨ। ਰਿਪੋਰਟ ਵਿੱਚ ਆਖਿਆ ਗਿਆ ਕਿ ਸਟਰੀਟ ਦੇ ਨਾਲ ਨਾਲ ਯੰਗ-ਡੰਗਸ ਸਕੁਏਅਰ, ਦੋ ਸਬਵੇਅ ਸਟੇਸ਼ਨਜ਼ ‘ਤੇ ਹੋਰ ਸਾਈਨੇਜ ਦੇ ਨਾਂ ਵੀ ਬਦਲੇ ਜਾਣਗੇ, ਇਸੇ ਲਈ ਐਨਾ ਖਰਚਾ ਕਰਨਾ ਹੋਵੇਗਾ। ਇਸ ਦੌਰਾਨ ਮੇਅਰ ਜੌਹਨ ਟੋਰੀ ਨੇ ਆਖਿਆ ਕਿ ਹੁਣ ਤਬਦੀਲੀ ਕਰਨ ਦਾ ਸਮਾਂ ਆ ਗਿਆ ਹੈ।

You might also like More from author

Comments are closed.