Parvasi |Radio |Parvasi TV |Punjabi Newspaper |Youtube |Business Pages

ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ 15 ਮਹੀਨੇ ਦੀ ਜੇਲ੍ਹ

Parvasi News, World

ਦੱਖਣੀ ਅਫਰੀਕਾ ਦੀ ਸੁਪਰੀਮ ਕੋਰਟ ਨੇ ਭ੍ਰਿਸ਼ਟਾਚਾਰ ਕੇਸਵਿੱਚ ਫਸੇ ਹੋਏ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਨੂੰ ਪੰਦਰਾਂ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਵਰਨਣਯੋਗ ਹੈ ਕਿ ਇਸ ਦੀਸੁਣਵਾਈ ਕਰਦੇ ਡਿਪਟੀ ਚੀਫ ਜੱਜ ਰੇਮੰਡ ਜੋਂਡੋ ਦੀ ਅਦਾਲਤ ਵਿੱਚ ਜੈਕਬ ਜੁਮਾ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਨੂੰ ਅਦਾਲਤ ਦੀ ਹੁਕਮ ਅਦੂਲੀਦੀ ਸਜ਼ਾ ਸੁਣਾਈ ਗਈ ਹੈ।79 ਸਾਲਾ ਜੈਕਬ ਜੁਮਾ 2009 ਤੋਂ 2018 ਤਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਹੇ ਸਨ।ਜਸਟਿਸ ਜੋਂਡੋ ਕਮਿਸ਼ਨ ਉਨ੍ਹਾਂ ਬਾਰੇਜਾਂਚ ਕਰ ਰਿਹਾ ਹੈ। ਸਜ਼ਾ ਸੁਣਾਉਣ ਵੇਲੇ ਜੈਕਬ ਜੁਮਾ ਅਦਾਲਤ ਵਿੱਚ ਨਹੀਂ ਸਨ। ਅਦਾਲਤ ਨੇ ਜੁਮਾ ਨੂੰ ਪੰਜ ਦਿਨਾਂਵਿੱਚ ਥਾਣੇਨਾਲ ਸੰਪਰਕ ਕਰਨ ਨੂੰ ਕਿਹਾ ਹੈ। ਸਾਬਕਾ ਰਾਸ਼ਟਰਪਤੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਜਾਂਚ ਵਿੱਚ ਸਹਿਯੋਗ ਦੀ ਬਜਾਏ ਜੇਲ੍ਹ ਜਾਣਾ ਬਿਹਤਰ ਮੰਨਦੇ ਹਨ। ਅਦਾਲਤ ਨੇ ਕਿਹਾ ਕਿ ਇਹ ਮੰਦ-ਭਾਗਾ ਹੈ ਕਿ ਜਿਸ ਵਿਅਕਤੀ (ਜੁਮਾ) ਨੇ ਦੋ ਵਾਰ ਇਸ ਦੇਸ਼ ਤੇ ਇਸ ਦੇ ਕਾਨੂੰਨ ਦੀ ਸਹੁੰ ਚੁੱਕੀ ਹੋਵੇ, ਉਹ ਖ਼ੁਦ ਕਾਨੂੰਨ ਉੱਤੇ ਅਮਲ ਤੋਂ ਮੁੱਕਰ ਰਿਹਾ ਹੈ। ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਪੰਜ ਕਰੋੜ ਰੈਂਡ (ਕਰੀਬ 25 ਕਰੋੜ ਰੁਪਏ) ਦੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸੇ ਹੋਏ ਹਨ। ਉਨ੍ਹਾਂ ਉੱਤੇ ਮੂਲ ਰੂਪ ਵਿੱਚ ਭਾਰਤ ਵਿੱਚ ਸਹਾਰਨਪੁਰ ਦੇ ਰਹਿਣ ਵਾਲੇ ਗੁਪਤਾ ਭਰਾਵਾਂ ਨਾਲ ਮਿਲ ਕੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਹੈ। ਜੁਮਾ ਦੇ ਦੋ ਪੁੱਤਰਾਂ ਉੱਤੇ ਵੀ ਗੁਪਤਾ ਭਰਾਵਾਂ ਤੋਂ ਲਾਭ ਲੈਣ ਦਾ ਦੋਸ਼ ਹੈ। ਫਿਲਹਾਲ ਉਹ ਦੁਬਈ ਵਿੱਚ ਖੁਦ ਜਲਾਵਤਨ ਹਨ।ਦੱਖਣੀ ਅਫਰੀਕਾ ਦੀ ਸਰਕਾਰ ਉਨ੍ਹਾਂ ਦੀ ਹਵਾਲਗੀ ਦੀ ਕੋਸ਼ਿਸ਼ ਕਰ ਰਹੀ ਹੈ।

You might also like More from author

Comments are closed.